ਸਮਾਜ ਸੁਰਖਿਆ ਅਤੇ ਬਾਲ ਵਿਕਾਸ ਦੇ ਸਬੰਧ ਵਿੱਚ ਭਗਵਾਨਪੁਰਾ ਘਰ- ਘਰ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ।
ਭਗਵਾਨਪੁਰਾ :- ਸਮਾਜ ਸੁਰਖਿਆ ਅਤੇ ਬਾਲ ਵਿਕਾਸ ਵਲੋਂ ਮਨਾਏ ਜਾ ਰਹੇ ਪੋਸ਼ਣ ਮਾਹ ਦੇ ਅੰਤਰਗਤ ਐਸ.ਡੀ.ਪੀ.ਓ. ਮੈਡਮ ਗੁਰਜੀਤ ਕੌਰ ਦੀਆਂ ਹਦਾਇਤਾਂ ਅਨੁਸਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਰਾਹੀਂ ਪਿੰਡ ਭਗਵਾਨਪੁਰਾ ਵਿੱਚ ਘਰ -ਘਰ ਜਾ ਕੇ ਲੋਕਾਂ ਨੂੰ ਪੋਸ਼ਟਿਕ ਭੋਜਨ, ਕਿਸ਼ੋਰੀ ਸਿੱਖਿਆ, ਸਾਫ - ਸਫਾਈ, ਟੀਕਾਕਰਨ, ਅਨੀਮੀਆ,ਡਾਇਰੀਆ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ। ਇਸ ਵਿੱਚ ਆਂਗਣਵਾੜੀ ਵਰਕਰ ਗੁਰਬਿੰਦਰ ਕੌਰ ਅਤੇ ਹੈਲਪਰ ਕਮਲਜੀਤ ਕੌਰ ਵਲੋਂ ਘਰ -ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ।