ਅੱਜ 8 ਸਤੰਬਰ ਨੂੰ ਮਿਊਂਸਪਲ ਮੁਲਾਜ਼ਮਾਂ ਦੀ ਰਹੇਗੀ ਸੂਬਾ ਪੱਧਰੀ ਹੜਤਾਲ, ਦਫਤਰ ਰਹਿਣਗੇ ਪੂਰਨ ਬੰਦ

ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ (ਰਜਿ. ਨੰ. 109) ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਅੱਜ ਮਿਤੀ 08-09-2026 ਦਿਨ ਮੰਗਲਵਾਰ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਹੜਤਾਲ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ।

ਮਲੋਟ (ਪੰਜਾਬ) : ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ (ਰਜਿ. ਨੰ. 109) ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਅੱਜ ਮਿਤੀ 08-09-2026 ਦਿਨ ਮੰਗਲਵਾਰ ਨੂੰ ਕੀਤੀ ਜਾ ਰਹੀ ਸੂਬਾ ਪੱਧਰੀ ਹੜਤਾਲ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਟੇਕ ਚੰਦ ਮਲੋਟ ਨੇ ਦੱਸਿਆ ਕਿ ਇਸ ਦਿਨ ਸਮੂਹ ਮਿਊਂਸਪਲ ਕਰਮਚਾਰੀ ਅਤੇ ਅਧਿਕਾਰੀ ਦਫਤਰੀ ਕੰਮ-ਕਾਜ ਪੂਰਨ ਤੌਰ ਤੇ ਬੰਦ ਰੱਖਣਗੇ।

ਇਸ ਦੌਰਾਨ ਕਲਮ ਛੋੜ ਹੜਤਾਲ, ਧਰਨਾ ਅਤੇ ਸਮੂਹਿਕ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਸਮੂਹਿਕ ਛੁੱਟੀ ਲੈ ਕੇ ਦਫਤਰ ਪੂਰਨ ਤੌਰ ਤੇ ਬੰਦ ਰੱਖੇ ਜਾਣਗੇ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਹੜਤਾਲ ਨੂੰ ਸਫਲ ਬਣਾਉਣ।

Author : Malout Live