ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਜਰੂਰਤਮੰਦ ਲੜਕੀ ਦਾ ਵਿਆਹ ਹੋਇਆ ਸੰਪੂਰਨ

ਮਲੋਟ:- ਆਰ.ਟੀ.ਆਈ ਐਂਡ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜੋਨੀ ਸੋਨੀ ਦੀਆਂ ਕੋਸ਼ਿਸ਼ਾਂ ਸਦਕਾ ਇੱਕ ਜ਼ਰੂਰਤਮੰਦ ਲੜਕੀ ਦਾ ਵਿਆਹ ਦਾਨੀ ਸੱਜਣਾ ਦੇ ਸਹਿਯੋਗ ਨਾਲ ਕੀਤਾ ਗਿਆ । ਤਰਖਾਣਵਾਲਾ ਦੇ ਇੱਕ ਪਰਿਵਾਰ ਦੀ ਆਰਥਿਕ ਅਵਸਥਾ ਠੀਕ ਨਾ ਹੋਣ ਕਰਕੇ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਜੋਨੀ ਸੋਨੀ ਨੂੰ ਸੰਪਰਕ ਕਰਕੇ ਸਹਾਇਤਾ ਕਰਨ ਦੀ ਅਪੀਲ ਕੀਤੀ। ਜੋਨੀ ਸੋਨੀ ਨੇ ਇਸ ਸੰਬੰਧੀ ਲੜਕੀ ਦੇ ਵਿਆਹ ਦੀ ਸਹਾਇਤਾ ਲਈ ਸੋਸ਼ਲ ਮੀਡੀਆ ਤੇ ਅਪੀਲ ਕੀਤੀ, ਜਿਸ ਦੌਰਾਨ ਦਾਨੀ ਸੱਜਣ ਜਰੂਰਤਮੰਦ ਲੜਕੀ ਦੀ ਸਹਾਇਤਾ ਲਈ ਪਹੁੰਚੇ ਅਤੇ ਲੜਕੀ ਦਾ ਵਿਆਹ ਕੀਤਾ ਗਿਆ। ਇਸ ਮੌਕੇ ਲੜਕੀ ਨੂੰ ਘਰੇਲੂ ਜ਼ਰੂਰਤ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਕੁਆਰਡੀਨੇਟਰ ਸੁਖਦੇਵ ਸਿੰਘ ਗਿੱਲ, ਬਲਾਕ ਕੁਆਰਡੀਨੇਟਰ ਮਨੋਜ ਅਸੀਜਾ, ਚਰਨਜੀਤ ਖੁਰਾਣਾ, ਭਾਰਤ ਵਿਕਾਸ ਪਰਿਸ਼ਦ ਪੰਜਾਬ ਸਾਊਥ ਦੇ ਜਰਨਲ ਸੈਕਟਰੀ ਰਾਜਿੰਦਰ ਪਪਨੇਜਾ, ਰਿੰਕੂ ਅਨੇਜਾ, ਅਮ੍ਰਿਤਪਾਲ, ਮੋਹਿਤ ਗੁਪਤਾ, ਬਲਵੰਤ ਮੋਰੀਆ, ਰਾਜਾਨ ਖੁਰਾਣਾ, ਸੁਨੀਲ ਨਾਗਪਾਲ, ਰਾਜਬੀਰ, ਬਿੱਟੂ ਤਨੇਜਾ, ਚੀਨਾ ਸੋਨੀ ਅਤੇ ਅਨਿਲ ਗੋਦਾਰਾ ਸ਼ਾਮਿਲ ਹੋਏ। ਸਾਰੇ ਮਲੋਟ ਵਾਸੀਆਂ ਦੇ ਸਹਿਯੋਗ ਨਾਲ ਧੂਮ-ਧਾਮ ਨਾਲ ਵਿਆਹ ਸੰਪੂਰਨ ਹੋਇਆ।