ਲੰਬੀ ਦੇ ਪਿੰਡ ਸਿੰਘੇਵਾਲਾ ਦੀ ਪਟਾਕਾ ਫੈਕਟਰੀ ਬਲਾਸਟ ਮਾਮਲੇ ‘ਚ ਅਪਡੇਟ, ਪੜੋ ਪੂਰੀ ਖਬਰ

ਪਿਛਲੇ ਦਿਨੀ ਲੰਬੀ ਦੇ ਪਿੰਡ ਸਿੰਘੇਵਾਲਾ ਵਿਖੇ ਚੱਲ ਰਹੀ ਪਟਾਕਾ ਫੈਕਟਰੀ ਵਿਚ ਬਲਾਸਟ ਮਾਮਲੇ ਵਿੱਚ ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਇੱਕ ਹੋਰ ਵਿਅਕਤੀ ਦਾ 5 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ।

ਮਲੋਟ : ਪਿਛਲੇ ਦਿਨੀ ਲੰਬੀ ਦੇ ਪਿੰਡ ਸਿੰਘੇਵਾਲਾ ਵਿਖੇ ਚੱਲ ਰਹੀ ਪਟਾਕਾ ਫੈਕਟਰੀ ਵਿਚ ਬਲਾਸਟ ਹੋਣ ਕਰਕੇ 5 ਲੋਕਾਂ ਦੀ ਮੌਤ ਅਤੇ 34 ਦੇ ਕਰੀਬ ਮਜਦੂਰ ਜਖਮੀ ਹੋ ਗਏ ਸਨ। ਥਾਣਾ ਕਿੱਲਿਆਂਵਾਲੀ ਦੀ ਪੁਲਿਸ ਨੇ ਫੈਕਟਰੀ ਮਾਲਕ ਤਰਸੇਮ ਸਿੰਘ, ਉਸ ਦੇ ਬੇਟੇ ਅਤੇ ਲੇਬਰ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਦਾ ਪੁਲਿਸ ਨੂੰ ਚਾਰ ਦਿਨਾਂ ਦਾ ਰਿਮਾਂਡ ਮਿਲਿਆ ਸੀ। ਰਿਮਾਂਡ ਪੂਰਾ ਹੋਣ ਤੇ ਇੱਕ ਹੋਰ ਸਾਥੀ ਸਪਲਾਇਰ ਪ੍ਰਸ਼ਾਂਤ ਗੋਇਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਇਸ ਵਿੱਚ ਮਾਲਕ ਤਰਸੇਮ ਸਿੰਘ, ਉਸ ਬੇਟੇ ਅਤੇ ਠੇਕੇਦਾਰ ਨੂੰ ਜੁਡੀਸ਼ੀਅਲ ਭੇਜਿਆ ਗਿਆ ਅਤੇ ਪ੍ਰਸ਼ਾਂਤ ਗੋਇਲ ਦਾ ਪੁਲਿਸ ਨੂੰ 5 ਦਿਨਾਂ ਪੁਲਿਸ ਰਿਮਾਂਡ ਹਾਸਿਲ ਹੋਇਆ। ਇਸ ਤੋਂ ਪਹਿਲਾਂ ਉਸ ਨੂੰ ਜਾਂਚ ਲਈ ਉਕਤ ਘਟਨਾ ਵਾਲੀ ਫੈਕਟਰੀ ਵਿੱਚ ਪੁਲਿਸ ਜਾਂਚ ਲਈ ਲੈ ਕੇ ਗਈ। ਲੇਬਰ ਠੇਕੇਦਾਰ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਅਜੇ ਪਤਨੀ ਦੀ ਗ੍ਰਿਫਤਾਰੀ ਬਾਕੀ ਹੈ। ਇਸ ਤੋਂ ਬਾਅਦ ਸਪਲਾਇਰ ਪ੍ਰਸ਼ਾਂਤ ਗੋਇਲ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਿਨ੍ਹਾਂ ਦਾ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਨੂੰ 5 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ।

Author : Malout Live