ਕਿਸਾਨ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਧੰਦੇ ਅਪਣਾਉਣ- ਕ੍ਰਿਸ਼ੀ ਵਿਗਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ
ਕ੍ਰਿਸ਼ੀ ਵਿਗਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ 9 ਪਿੰਡ ਬਾਜਾ ਮਰਾੜ, ਬਰੀਵਾਲਾ, ਹਰੀਕੇ ਕਲਾਂ, ਲੱਕੜਵਾਲਾ, ਅਸਪਾਲ, ਰਾਣੀਵਾਲਾ, ਤੱਪਾਖੇੜਾ, ਆਧਨੀਆ ਅਤੇ ਮਾਹੂਆਣਾ ਵਿਖੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕ੍ਰਿਸ਼ੀ ਵਿਗਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ 9 ਪਿੰਡ ਬਾਜਾ ਮਰਾੜ, ਬਰੀਵਾਲਾ, ਹਰੀਕੇ ਕਲਾਂ, ਲੱਕੜਵਾਲਾ, ਅਸਪਾਲ, ਰਾਣੀਵਾਲਾ, ਤੱਪਾਖੇੜਾ, ਆਧਨੀਆ ਅਤੇ ਮਾਹੂਆਣਾ ਵਿਖੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਧੰਦੇ ਜਿਵੇਂ ਕਿ ਪੋਲਟਰੀ ਫਾਰਮ, ਮੱਛੀ ਪਾਲਣ, ਡੇਅਰੀ, ਖੁੰਬਾਂ ਦੀ ਕਾਸ਼ਤ ਅਤੇ ਵਰਮੀਕੰਪੋਸਟਿੰਗ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਸਾਨ ਬੀਬੀਆਂ ਕੁੱਝ ਪ੍ਰਮੁੱਖ ਸਹਾਇਕ ਧੰਦੇ ਜਿਵੇਂ ਕਿ ਅਚਾਰ ਬਣਾਉਣਾ, ਮੁਰੱਬਾ ਬਣਾਉਣਾ, ਸਟਿਚਿੰਗ ਅਤੇ ਟਾਈ ਐਂਡ ਡਾਈ ਦੁਪੱਟਾ ਬਣਾਉਣਾ ਅਪਣਾ ਸਕਦੀਆਂ ਹਨ।
ਇਹ ਸਹਾਇਕ ਧੰਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਅਤੇ ਖੇਤੀਬਾੜੀ ਨਾਲ ਜੁੜੇ ਹੋਏ ਸਾਰੇ ਖੇਤਰਾਂ ਵਿੱਚ ਵਿਕਾਸ ਦੇ ਨਵੇਂ ਮੌਕੇ ਪ੍ਰਦਾਨ ਕਰਨ ਵਿੱਚ ਮੱਦਦਗਾਰ ਸਾਬਿਤ ਹੋ ਰਹੇ ਹਨ। ਇਸ ਅਭਿਆਨ ਦਾ ਮਕਸਦ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਤੇ ਖੇਤੀ ਨਾਲ ਜੁੜੇ ਹੋਏ ਨਵੇਂ ਕਾਰੋਬਾਰੀ ਮੌਕਿਆਂ ਬਾਰੇ ਜਾਣੂੰ ਕਰਵਾਉਣਾ ਹੈ, ਤਾਂ ਜੋ ਉਹ ਆਪਣੀ ਆਰਥਿਕ ਹਾਲਤ ਨੂੰ ਸੁਧਾਰ ਸਕਣ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਇਹ ਦੱਸਿਆ ਕਿ ਖੇਤੀ ਵਿੱਚ ਹੋ ਰਹੇ ਬਦਲਾਵਾਂ ਨਾਲ ਕਿਵੇਂ ਇਹ ਸਹਾਇਕ ਧੰਦੇ ਚੰਗਾ ਮੁਨਾਫਾ ਦੇ ਸਕਦੇ ਹਨ।
Author : Malout Live