ਪੰਜਾਬ ਭਰ ਦੇ ਸਾਰੇ ਸਕੂਲ ਅਤੇ ਕਾਲਜਾਂ ਦੀਆਂ ਸਕੂਲ ਬੱਸਾਂ ਅਤੇ ਵੈਨਾਂ ਰਹਿਣਗੀਆਂ 3 ਸਤੰਬਰ ਨੂੰ ਬੰਦ
ਪੰਜਾਬ ਸਕੂਲ ਅਤੇ ਕਾਲਜ ਪ੍ਰਾਈਵੇਟ ਬੱਸ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਨੇ ਦੱਸਿਆ ਕਿ ਸਾਡੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 3 ਸਤੰਬਰ ਨੂੰ ਬਠਿੰਡਾ ਦੀ ਅਨਾਜ ਮੰਡੀ ਵਿੱਚ ਇੱਕ ਮਹਾਂ ਪੰਚਾਇਤ ਰੈਲੀ ਰੱਖੀ ਗਈ ਹੈ, ਜਿਸ ਵਿੱਚ ਪੰਜਾਬ ਭਰ ਦੇ ਸਾਰੇ ਡਰਾਈਵਰ, ਕਨੈਕਟਰ ਅਤੇ ਬੱਸ ਮਾਲਕ ਸ਼ਾਮਿਲ ਹੋਣਗੇ।
ਮਲੋਟ (ਪੰਜਾਬ) : ਪੰਜਾਬ ਸਕੂਲ ਅਤੇ ਕਾਲਜ ਪ੍ਰਾਈਵੇਟ ਬੱਸ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਨੇ ਦੱਸਿਆ ਕਿ ਸਾਡੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 3 ਸਤੰਬਰ ਨੂੰ ਬਠਿੰਡਾ ਦੀ ਅਨਾਜ ਮੰਡੀ ਵਿੱਚ ਇੱਕ ਮਹਾਂ ਪੰਚਾਇਤ ਰੈਲੀ ਰੱਖੀ ਗਈ ਹੈ, ਜਿਸ ਵਿੱਚ ਪੰਜਾਬ ਭਰ ਦੇ ਸਾਰੇ ਡਰਾਈਵਰ, ਕਨੈਕਟਰ ਅਤੇ ਬੱਸ ਮਾਲਕ ਸ਼ਾਮਿਲ ਹੋਣਗੇ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਸਾਨੂੰ ਸਾਡੀਆਂ ਮੰਗਾਂ ਪ੍ਰਤੀ ਅੱਖੋ ਪਰੋਖੇ ਕੀਤਾ ਗਿਆ ਹੈ, ਕੋਈ ਵੀ ਟਰਾਂਸਪੋਰਟ ਅਧਿਕਾਰੀ ਅਤੇ ਨਾ ਹੀ ਕੋਈ ਮੰਤਰੀ ਸਾਨੂੰ ਸਮਾਂ ਤੱਕ ਨਹੀਂ ਦੇ ਰਿਹਾ, ਜਦਕਿ ਸਾਡੇ ਨਾਲ ਲੱਖਾਂ ਪਰਿਵਾਰ ਜੁੜੇ ਹੋਏ ਹਨ ਕਿਉਂਕਿ ਅਸੀਂ ਉਹਨਾਂ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਂਦੇ ਹਾਂ। ਜਿੰਨ੍ਹਾਂ ਬੱਚਿਆਂ ਦੇ ਮਾਪੇ ਸਾਡੇ ਤੇ ਭਰੋਸਾ ਕਰਦੇ ਹਨ ਸਾਡੇ ਨਾਲ ਹਜ਼ਾਰਾਂ ਡਰਾਈਵਰ, ਕਨੈਕਟਰ ਜੁੜੇ ਹੋਏ ਹਨ ਅਤੇ ਸਾਨੂੰ ਹੀ ਸਰਕਾਰਾਂ ਵੱਲੋਂ ਪਾਸੇ ਕੀਤਾ ਹੋਇਆ ਹੈ।
ਟਰਾਂਸਪੋਰਟ ਪੋਲਸੀ ਜੋ ਵੱਡੀਆਂ ਬੱਸਾਂ ਲਈ ਹੈ ਉਹੀ ਪੋਲਸੀ ਸਾਡੇ ਲਈ ਹੈ ਪਰ ਸਾਡੀਆਂ ਬੱਸਾਂ 50 ਕਿਲੋਮੀਟਰ ਚੱਲਦੀਆਂ ਹਨ ਅਤੇ ਦੂਸਰੀਆਂ ਬੱਸਾਂ 500, 500 ਕਿਲੋਮੀਟਰ ਸੜਕਾਂ ਤੇ ਚੱਲਦੀਆਂ ਹਨ, ਸਾਡੇ ਲਈ ਅਲੱਗ ਪੋਲਸੀ ਬਣਾਉਣੀ ਚਾਹੀਦੀ ਹੈ ਕਿਉਂਕਿ ਅਸੀਂ ਛੋਟੇ ਲੈਵਲ ਦੇ ਛੋਟੇ ਟਰਾਂਸਪੋਰਟਰ ਹਾਂ ਕਿਉਂਕਿ ਸਾਡੀ ਪਬਲਿਕ ਡੀਲਿੰਗ ਨਹੀਂ ਬੱਚਿਆਂ ਨਾਲ ਸੰਪਰਕ ਹੈ। ਜੇ ਸਰਕਾਰ ਨੇ ਸਾਡੀਆਂ ਮੰਗਾਂ ਜਿਸ ਵਿੱਚ ਟਰਾਂਸਪੋਰਟ ਪੋਲਸੀ ਨੂੰ ਬਦਲਣਾ, ਸੜਕਾਂ ਤੇ ਆਰ.ਟੀ.ਓ ਰਾਹੀਂ ਪ੍ਰੇਸ਼ਾਨ ਕਰਨਾ, ਭਾਰੀ ਟੈਕਸ ਨੂੰ ਘੱਟ ਕਰਨਾ, 15 ਸਾਲ ਤੋਂ ਵਧਾ ਕੇ 25 ਸਾਲ ਤੱਕ ਦੀ ਲਾਈਫ ਕਰਨਾ, ਟੈਕਸ ਵਿੱਚ ਛੂਟ ਦੇਣਾ ਆਦਿ ਮੰਗਾਂ ਸ਼ਾਮਿਲ ਹਨ। ਅਗਰ ਇਹ ਮੰਗਾਂ ਸਾਡੀਆਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਜਿਲ੍ਹਾ ਲੈਵਲ ਤੋਂ ਸ਼ੁਰੂ ਹੋ ਜਾਣਗੇ। ਜਿਸਦੇ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ । ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਗੱਲਬਾਤ ਕਰਕੇ ਇਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇ।
Author : Malout Live



