ਜੇ.ਆਰ.ਐੱਮ ਸ਼ੂਟਿੰਗ ਰੇਂਜ ਦੇ ਖਿਡਾਰੀ ਨੇ ਆਲ ਇੰਡੀਆ ਓਪਨ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਗਮਾ
ਜੇ.ਆਰ.ਐੱਮ ਸ਼ੂਟਿੰਗ ਰੇਂਜ ਦੇ ਖਿਡਾਰੀ ਨਮਨ ਟੁਟੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਅਰ ਪਿਸਟਲ (ਐੱਨ.ਆਰ) ਯੂਥ ਮੈਨ ਕੈਟਾਗਰੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਇਲਾਕੇ ਵਿੱਚ ਜੇ.ਆਰ.ਐੱਮ ਸ਼ੂਟਿੰਗ ਰੇਂਜ ਅਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕੀਤਾ।
ਮਲੋਟ : ਪਿਛਲੇ ਦਿਨੀਂ ਹੋਈ ਆਲ-ਇੰਡੀਆ ਕੁਮਾਰ ਸੁਰਿੰਦਰ ਸਿੰਘ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜੇ.ਆਰ.ਐੱਮ ਸ਼ੂਟਿੰਗ ਰੇਂਜ ਦੇ ਖਿਡਾਰੀ ਨਮਨ ਟੁਟੇਜਾ ਪੁੱਤਰ ਸ਼੍ਰੀ ਨਰਿੰਦਰ ਕੁਮਾਰ ਵੱਲੋਂ ਭਾਗ ਲਿਆ ਗਿਆ। ਇਹ ਮੁਕਾਬਲੇ ਮਿਤੀ 30 ਅਗਸਤ ਤੋਂ 3 ਸਤੰਬਰ 2026 ਤੱਕ ਭੋਪਾਲ (ਮੱਧ-ਪ੍ਰਦੇਸ਼) ਵਿਖੇ ਕਰਵਾਏ ਗਏ। ਜਿਸ ਵਿੱਚ ਜੇ.ਆਰ.ਐੱਮ ਸ਼ੂਟਿੰਗ ਰੇਂਜ ਦੇ ਖਿਡਾਰੀ ਨਮਨ ਟੁਟੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਅਰ ਪਿਸਟਲ (ਐੱਨ.ਆਰ) ਯੂਥ ਮੈਨ ਕੈਟਾਗਰੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਇਲਾਕੇ ਵਿੱਚ ਜੇ.ਆਰ.ਐੱਮ ਸ਼ੂਟਿੰਗ ਰੇਂਜ ਅਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕੀਤਾ।
ਖਿਡਾਰੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਰਵਨੀਤ ਕੌਰ ਗਿੱਲ ਅਤੇ ਚੇਅਰਮੈਨ ਸ਼੍ਰੀ ਬਬਰੂ ਵਾਹਿਨ ਨੇ ਖਿਡਾਰੀ ਅਤੇ ਸ਼ੂਟਿੰਗ ਕੋਚ ਮੈਡਮ ਮਹਿਕਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਹੌਂਸਲਾ ਅਫ਼ਜ਼ਾਈ ਕੀਤੀ।
Author : Malout Live



