ਮਿਮਿਟ ਕਾਲਜ ਮਲੋਟ ਵਿਖੇ 3 ਪੰਜਾਬ ਨੇਵਲ NCC ਯੂਨਿਟ ਬਠਿੰਡਾ ਵੱਲੋਂ ਨੇਵੀ ਵਿੰਗ NCC ਲਈ ਕੈਡਿਟ ਦੀ ਹੋਈ ਚੋਣ

ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ ਮਲੋਟ ਦੇ NCC ਨੇਵਲ ਯੂਨਿਟ ਵੱਲੋ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਅਤੇ ਲੈਫਟੀਨੈਂਟ ਕਮਾਂਡਰ ਜਤਿੰਦਰ ਸਿੰਘ, ਕਮਾਂਡਿੰਗ ਅਫ਼ਸਰ 3 ਪੰਜਾਬ ਨੇਵਲ ਯੂਨਿਟ NCC ਬਠਿੰਡਾ ਦੀ ਰਹਿਨੁਮਾਈ ਹੇਠ NCC ਨੇਵੀ ਵਿੰਗ ਲਈ ਸੈਸ਼ਨ 2026-27 ਦੇ ਲਈ ਨਵੇਂ ਕੈਡੇਟ ਦੀ ਚੋਣ ਕੀਤੀ ਗਈ।

ਮਲੋਟ : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ ਮਲੋਟ ਦੇ NCC ਨੇਵਲ ਯੂਨਿਟ ਵੱਲੋ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਅਤੇ ਲੈਫਟੀਨੈਂਟ ਕਮਾਂਡਰ ਜਤਿੰਦਰ ਸਿੰਘ, ਕਮਾਂਡਿੰਗ ਅਫ਼ਸਰ 3 ਪੰਜਾਬ ਨੇਵਲ ਯੂਨਿਟ NCC ਬਠਿੰਡਾ ਦੀ ਰਹਿਨੁਮਾਈ ਹੇਠ NCC ਨੇਵੀ ਵਿੰਗ ਲਈ ਸੈਸ਼ਨ 2026-27 ਦੇ ਲਈ ਨਵੇਂ ਕੈਡੇਟ ਦੀ ਚੋਣ ਕੀਤੀ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਐਸੋਸੀਏਟ NCC ਅਫ਼ਸਰ ਸਬ ਲੈਫਟੀਨੈਂਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਸੀਨੀਅਰ ਵਿੰਗ ਲੜਕੇ ਅਤੇ ਲੜਕੀਆਂ ਦੀ ਨੇਵੀ ਵਿੰਗ NCC ਲਈ ਚੌਣ ਕੀਤੀ ਗਈ।

ਪੰਜਾਬ ਨੇਵਲ ਯੂਨਿਟ NCC ਬਠਿੰਡਾ ਤੋਂ ਸੰਸਥਾ ਵਿਖੇ ਆਏ ਪੀ.ਆਈ ਸਟਾਫ਼ ਮੋਹਿਤ (POCOM) ਅਤੇ ਅਕਸ਼ੇ (LLOG-MAT) ਵੱਲੋਂ ਐਨ.ਸੀ ਚੋਣ ਵਿਧੀ ਰਾਹੀਂ ਲਿਖਤੀ ਪੇਪਰ ਅਤੇ ਸਰੀਰਿਕ ਟੈਸਟ ਪਾਸ ਹੋਏ ਕੈਡੇਟ ਦੀ ਚੌਣ ਕੀਤੀ ਗਈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਨੇ ਲੈਫਟੀਨੈਂਟ ਕਮਾਂਡਰ ਜਤਿੰਦਰ ਸਿੰਘ ਕਮਾਂਡਿੰਗ ਅਫ਼ਸਰ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਨਵੇ ਚੁਣੇ ਗਏ ਕੈਡੇਟ ਨੂੰ ਵਧਾਈ ਦਿੱਤੀ। ਇਸ ਮੌਕੇ ਸੰਸਥਾਦੇ ਐਸੋਸੀਏਟ NCC ਅਫ਼ਸਰ ਸਬ ਲੈਫਟੀਨੈਂਟ ਸੁਰਿੰਦਰ ਕੁਮਾਰ, ਕਲਰਕ ਮੈਡਮ ਪ੍ਰੇਮਲਤਾ, NCC ਕੈਡੇਟ ਅਤੇ ਸਮੂਹ ਵਿਦਿਆਰਥੀ ਹਾਜ਼ਿਰ ਸਨ।

Author : Malout Live