ਮਲੋਟ ਰੋਡ ’ਤੇ ਠੇਕੇ ਕੋਲ ਬਣੇ ਅਹਾਤੇ ’ਚ 4 ਲੋਕ ਸ਼ਰਾਬ ਪੀਂਦੇ ਹੋਏ ਆਪਸ 'ਚ ਭਿੜੇ

ਮਲੋਟ:- ਮਲੋਟ ਰੋਡ ’ਤੇ ਠੇਕੇ ਕੋਲ ਬਣੇ ਅਹਾਤੇ ’ਚ 4 ਲੋਕ ਬੈਠੇ ਸ਼ਰਾਬ ਪੀ ਰਹੇ ਸਨ, ਜਿਨ੍ਹਾਂ ਦੇ ਆਪਸ ’ਚ ਭੀੜ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਉਕਤ ਲੋਕ ਸ਼ਰਾਬ ਪੀਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਬਹਿਸ ਪਏ ਸਨ, ਜਿਨ੍ਹਾਂ ਦੀ ਬਹਿਸ ਹਾਥੋਪਾਈ ਤੱਕ ਪਹੁੰਚ ਗਈ। ਲੜਦੇ-ਲੜਦੇ ਉਕਤ ਲੋਕ ਸੜਕ ’ਤੇ ਆ ਗਏ। ਇਸ ਘਟਨਾ ਦੇ ਸਮੇਂ ਥਾਣਾ ਸਿਟੀ ਦੇ ਪੁਲਿਸ ਕਰਮਚਾਰੀ ਉਥੋਂ ਲੰਘ ਰਹੇ ਸਨ। ਉਕਤ ਕਰਮਚਾਰੀ ਜਦੋਂ ਲੜਾਈ ਛੁਡਵਾਉਣ ਲਈ ਅੱਗੇ ਆਏ ਤਾਂ ਉਨ੍ਹਾਂ ’ਚੋਂ ਇਕ ਪੁਲਿਸ ਕਰਮਚਾਰੀ ਦੀ ਨੌਜਵਾਨਾਂ ਨੇ ਪੱਗ ਉਤਾਰ ਦਿੱਤੀ। ਉਸ ਨੇ ਹੋਰ ਪੁਲਸ ਕਰਮਚਾਰੀਆਂ ਨੂੰ ਫੋਨ ਕਰਕੇ ਬੁਲਾ ਲਿਆ। ਕਰੀਬ ਅੱਧਾ ਦਰਜ਼ਨ ਪੁਲਸ ਕਰਮਚਾਰੀਆਂ ਨੇ ਨੌਜਵਾਨਾਂ ਦੀ ਜੰਮ ਕੇ ਪਿਟਾਈ ਕੀਤੀ। ਦੋ ਤਾਂ ਪਹਿਲਾਂ ਹੀ ਭੱਜ ਗਏ ਸਨ, ਜਦਕਿ ਦੋ ਉਥੇ ਹੀ ਕੁਝ ਦੇਰ ਲਈ ਖੜ੍ਹੇ ਰਹੇ। ਇਸ ਦੌਰਾਨ ਜਦੋਂ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਥਾਣੇ ਲੈ ਕੇ ਜਾਣ ਦੀ ਸਲਾਹ ਕਰ ਰਹੇ ਸਨ ਤਾਂ ਉਹ ਮੌਕਾ ਵੇਖ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ।