ਮਲੋਟ ਦੇ ਨਜਦੀਕ ਪਿੰਡ ਕਰਨੀਵਾਲਾ ਵਿਖੇ ਸੜਕ ਹਾਦਸੇ 'ਚ ਸਵਿਫਟ ਕਾਰ ਸਵਾਰ ਔਰਤ ਦੀ ਮੌਤ, ਪਤੀ ਜਖਮੀ
ਮੋਗਾ ਤੋਂ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਤੋਂ ਵਾਪਿਸ ਆ ਰਹੇ ਪਤੀ-ਪਤਨੀ ਦੀ ਸਵਿਫਟ ਕਾਰ ਗਿੱਦੜਬਾਹਾ ਦੇ ਪਿੰਡ ਕਰਨੀਵਾਲਾ ਵਿਖੇ ਇੱਕ ਪੁਲ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ’ਚ ਕਾਰ ’ਚ ਸਵਾਰ ਪਤਨੀ ਦੀ ਮੌਤ ਹੋ ਗਈ ਜਦੋਂ ਕਿ ਪਤੀ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਕੱਲ੍ਹ ਸਵੇਰੇ ਵਾਪਰਿਆ। ਦੂਜੇ ਪਾਸੇ ਐੱਸ.ਐੱਸ.ਐੱਫ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਲੋਟ ਵਿਖੇ ਦਾਖਿਲ ਕਰਵਾਇਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮੋਗਾ ਤੋਂ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਤੋਂ ਵਾਪਿਸ ਆ ਰਹੇ ਪਤੀ-ਪਤਨੀ ਦੀ ਸਵਿਫਟ ਕਾਰ ਗਿੱਦੜਬਾਹਾ ਦੇ ਪਿੰਡ ਕਰਨੀਵਾਲਾ ਵਿਖੇ ਇੱਕ ਪੁਲ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ’ਚ ਕਾਰ ’ਚ ਸਵਾਰ ਪਤਨੀ ਦੀ ਮੌਤ ਹੋ ਗਈ ਜਦੋਂ ਕਿ ਪਤੀ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਕੱਲ੍ਹ ਸਵੇਰੇ ਵਾਪਰਿਆ। ਦੂਜੇ ਪਾਸੇ ਐੱਸ.ਐੱਸ.ਐੱਫ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਲੋਟ ਵਿਖੇ ਦਾਖਿਲ ਕਰਵਾਇਆ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਕੌਰ ਵਾਸੀ ਬਲੋਚਕੇਰਾ ਅਤੇ ਉਸਦੇ ਜ਼ਖਮੀ ਪਤੀ ਦੀ ਪਛਾਣ ਸੁਰਿੰਦਰਪਾਲ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਰਿੰਦਰਪਾਲ ਸਿੰਘ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਸਵੇਰੇ-ਸਵੇਰੇ ਕਾਰ ਨੰਬਰ ਪੀਬੀ53ਸੀ8769 ’ਚ ਆਪਣੇ ਪਿੰਡ ਬਲੋਚਕੇਰਾ (ਫਾਜ਼ਿਲਕਾ) ਜਾਣ ਲਈ ਮੋਗਾ ਤੋਂ ਰਵਾਨਾ ਹੋਏ।
ਜਦੋਂ ਉਹ ਗਿੱਦੜਬਾਹਾ ਇਲਾਕੇ ਦੇ ਪਿੰਡ ਕਰਨੀਵਾਲਾ ਨੇੜੇ ਪਹੁੰਚੇ ਤਾਂ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪੁਲ ਨਾਲ ਟਕਰਾ ਗਈ। ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ’ਚ ਸਵਾਰ ਪਤੀ-ਪਤਨੀ ਦੇ ਸਿਰ, ਮੱਥੇ, ਲੱਤਾਂ ਅਤੇ ਸਰੀਰ ਦੇ ਹੋਰ ਹਿੱਸਿਆਂ ’ਚ ਗੰਭੀਰ ਸੱਟਾਂ ਲੱਗੀਆਂ। ਕਾਰ ਸੜਕ ਤੋਂ ਡਿੱਗਣ ਤੋਂ ਵੀ ਵਾਲ-ਵਾਲ ਬਚ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਐੱਸ.ਐੱਸ.ਐੱਫ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਜੋੜੇ ਨੂੰ ਮਲੋਟ ਦੇ ਸਿਵਲ ਹਸਪਤਾਲ ’ਚ ਦਾਖਿਲ ਕਰਵਾਇਆ। ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਕਿ ਪਤੀ ਸੁਰਿੰਦਰਪਾਲ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੂਜੇ ਪਾਸੇ ਕੋਟਭਾਈ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Author : Malout Live