ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਵਿਖੇ ਚਾਰ ਰੋਜ਼ਾ ਯੁਵਕ ਮੇਲਾ ਜਾਰੀ
ਸ੍ਰੀ ਮੁਕਤਸਰ ਸਾਹਿਬ- ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸ੍ਰੀ ਮੁਕਤਸਰ ਸਾਹਿਬ ਖੇਤਰ ਦੇ ਚਾਰ ਰੋਜ਼ਾ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਦੌਰਾਨ ਸਵੇਰ ਦੇ ਸੈਸ਼ਨ ਵਿਚ ਦਲਮੇਘ ਸਿੰਘ ਖੱਟੜਾ ਸਾਬਕਾ ਸਕੱਤਰ ਸ਼੍ਰੋ. ਗੁ. ਪ੍ਰੰ. ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸ਼ਾਮ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਤੇਜਿੰਦਰ ਸਿੰਘ ਮਿੱਡੂਖੇੜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ਼ਾਮਿਲ ਹੋਏ ਅਤੇ ਡਾ. ਤਰਸੇਮ ਬਾਹੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੌਕੇ ਦਲਮੇਘ ਸਿੰਘ ਖੱਟੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਵਿਚ ਉਤਸ਼ਾਹ ਪੈਦਾ ਕਰਦੇ ਹਨਅਤੇ ਸਮਾਜ ਸੁਧਾਰ ਲਈ ਪ੍ਰੇਰਿਤ ਕਰਦੇ ਹਨ । ਸ. ਮਿੱਡੂਖੇੜਾ ਨੇ ਕਾਲਜ ਦੀ 50ਵੀਂ ਵਰ੍ਹੇਗੰਢ ਤੇ ਯੁਵਕ ਮੇਲੇ ਦੇ ਸਫ਼ਲਤਾ ਦੀ ਵਧਾਈ ਦਿੱਤੀ । ਡਾ. ਤੇਜਿੰਦਰ ਬਾਹੀਆ ਨੇ ਵਿਦਿਆਰਥੀਆਂ ਦਾ ਉਤਸ਼ਾਹ ਤੇ ਭਾਗੀਦਾਰੀ ਵੇਖਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਤੋਂ ਸਾਨੂੰ ਵੱਡੀਆਂ ਆਸਾਂ ਹਨ, ਕਿ ਸੁਚੇਤ ਨੌਜਵਾਨ ਪੀੜ੍ਹੀ ਚੰਗੇ ਸਮਾਜ ਦੀ ਸਿਰਜਣਾ ਕਰਨ ਵਿਚ ਸਹਾਇਕ ਹੈ । ਕਾਲਜ ਪਿ੍ੰਸੀਪਲ ਡਾ: ਤੇਜਿੰਦਰ ਕੌਰ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਮਾਗਮ ਦੇ ਆਰੰਭ ਵਿਚ ਤੀਜੇ ਦਿਨ ਦੌਰਾਨ ਮੇਨ ਸਟੇਜ 'ਤੇ ਸਕਿੱਟ, ਮਾਇਮ, ਮਿਮਕਰੀ ਤੇ ਭੰਡ, ਦੂਜੀ ਸਟੇਜ ਤੇ ਡੀਬੇਟ, ਐਲੋਕੇਸ਼ਨ, ਕਵਿਤਾ, ਮੁਹਾਵਰੇਦਾਰ ਵਾਰਤਾਲਾਪ ਤੇ ਤੀਜੀ ਸਟੇਜ 'ਤੇ ਆਨ ਦਾ ਸਪੋਟ ਪੇਂਟਿੰਗ, ਫੋਟੋਗ੍ਰਾਫੀ, ਕੋਲਾਜ ਮੇਕਿੰਗ, ਕਲੇ ਮਾਡਲਿੰਗ, ਕਾਰਟੂਨਿੰਗ, ਸਟਿਲ ਲਾਈਫ ਡਰਾਇੰਗ, ਇੰਸਟਾਲੇਸ਼ਨ, ਪੋਸਟਰ ਮੇਕਿੰਗ ਮੁਕਾਬਲੇ ਹੋਏ । ਇਸ ਮੌਕੇ ਸਥਾਨਕ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਸਰੂਪ ਸਿੰਘ ਨੰਦਗੜ੍ਹ, ਡਾ. ਬਲਵੀਰ ਸਿੰਘ ਧਾਲੀਵਾਲ, ਡਾ. ਸਤੀਸ਼ ਜਿੰਦਲ, ਡਾ. ਸਤਨਾਮ ਸਿੰਘ ਜੱਸਲ, ਡਾ. ਪ੍ਰਦੀਪ ਕੌੜਾ ਡਿਪਟੀ ਡਾਇਰੈਕਟਰ ਬਾਬਾ ਫ਼ਰੀਦ ਇੰਸਟੀਚਿਊਸ਼ਨ ਬਠਿੰਡਾ, ਡਾ: ਐੱਸ.ਐੱਸ. ਸੰਘਾ, ਪਿ੍ੰਸੀਪਲ ਅਕਬੀਰ ਕੌਰ, ਪਿ੍ੰਸੀਪਲ ਸ਼ਿਵਦੇਵ ਗਿੱਲ, ਵੱਖ-ਵੱਖ ਕਾਲਜਾਂ ਦੇ ਅਧਿਆਪਕਾ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ।