ਨਸ਼ਿਆਂ ਤੋਂ ਧਿਆਨ ਹਟਾ ਕੇ ਖੇਡਾਂ ਵੱਲ ਮੋੜਨਾ ਹੀ ਖੇਡਾਂ ਦਾ ਅਸਲ ਮੰਤਵ- ਡਿਪਟੀ ਕਮਿਸ਼ਨਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ 'ਖੇਡਾਂ ਵਤਨ ਪੰਜਾਬ ਦੀਆਂ' ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਖਾਏ ਨਕਸ਼ੇ ਕਦਮਾਂ ਉੱਪਰ ਚੱਲਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦਾ ਸੰਦੇਸ਼ ਦਿੰਦਿਆ ਹੋਏ 'ਨਸ਼ਿਆ ਤੋਂ ਦੂਰ ਰਹੋ ਖੇਡਾਂ ਨੂੰ ਪਿਆਰ ਕਰੋ' ਇੱਕ ਕ੍ਰਿਕੇਟ ਮੈਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਕ੍ਰਿਕੇਟ ਮੈਚ ਦੋ ਟੀਮਾਂ ਵਿਚਕਾਰ ਖੇਡਿਆ ਜਾਣਾ ਹੈ, ਜਿਸ ਵਿੱਚ ਇੱਕ ਟੀਮ ਡੀ.ਸੀ-ਇਲੈਵਨ

ਜਿਸਦੀ ਅਗਵਾਈ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਕਰਨਗੇ ਅਤੇ ਦੂਸਰੀ ਟੀਮ ਐੱਸ.ਐੱਸ.ਪੀ-ਇਲੈਵਨ ਦੀ ਅਗਵਾਈ ਐੱਸ.ਐੱਸ.ਪੀ ਡਾ. ਸਚਿਨ ਗੁਪਤਾ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਗਰਵਾਲ ਸਮਾਜ ਸਭਾ (ਰਜਿ.) ਦੀਪਕ ਗਰਗ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਕ੍ਰਿਕੇਟ ਮੈਚ ਮਹਾਰਾਜਾ ਅਗਰਸੈਨ ਜਯੰਤੀ ਨੂੰ ਸਮਰਪਿਤ ਹੈ। ਇਹ ਕ੍ਰਿਕੇਟ ਮੈਚ 25 ਸਤੰਬਰ 2022 ਦਿਨ ਐਂਤਵਾਰ ਨੂੰ ਸਵੇਰੇ 6:30 ਵਜੇ ਨੈਸ਼ਨਲ ਪਬਲਿਕ ਸਕੂਲ ਜਲਾਲਾਬਾਦ ਰੋਡ ਸ਼੍ਰੀ ਮੁਕਤਸਰ ਸਾਹਿਬ ਵਿੱਚ ਖੇਡਿਆ ਜਾਵੇਗਾ। Author: Malout Live