ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਗਰ ਕੌਸਲਾਂ ਦੀਆਂ ਚੋਣਾ ਅਮਨ ਅਮਾਨ ਨਾਲ ਹੋਈਆਂ ਸੰਪਨ ਬੂਥ ਕੈਪਚਰਿੰਗ ਸਬੰਧੀ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਖਬਰਾ ਬੇਬੁਨਿਆਦ ਤੇ ਝੂਠੀਆ ਹਨ
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦੀਆਂ ਨਗਰ ਕੌਸਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਲਈ ਕਰਵਾਈਆਂ ਗਈਆਂ ਚੋਣਾ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ । ਉਹਨਾਂ ਅੱਗੇ ਦੱਸਿਆ ਕਿ ਨਗਰ ਕੌਸਲ ਲਈ ਚੋਣਾ ਅੱਜ ਸਵੇਰੇ 8.00 ਵਜੇ ਸ਼ੁਰੂ ਹੋ ਗਈਆਂ ਸਨ ਅਤੇ ਨਿਰਧਾਰਤ ਸਮੇਂ 4.00 ਵਜੇ ਤੱਕ ਵੋਟਰਾਂ ਨੇ ਆਪਣੀ ਵੋਟ ਦੀ ਸਹੀ ਵਰਤੋਂ ਕੀਤੀ ।
ਉਹਨਾ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਗਿੱਦੜਬਾਹਾ ਵਿਖੇ 73 ਪ੍ਰਤੀਸਤ, ਸ੍ਰੀ ਮੁਕਤਸਰ ਸਾਹਿਬ ਵਿੱਚ 67 ਪ੍ਰਤੀਸਤ ਅਤੇ ਮਲੋਟ ਵਿੱਚ 65 ਪ੍ਰਤੀਸਤ ਵੋਟ ਪੋਲ ਹੋਈਆਂ ਹਨ। ਹੋਰ ਜਾਣਕਾਰੀ ਦਿੰਦਿਆ ਸ੍ਰੀ ਗੋਪਾਲ ਸਿੰਘ ਐਸ.ਡੀ.ਐਮ ਮਲੋਟ ਨੇ ਮਲੋਟ ਰਿਟਰਨਿੰਗ ਅਫਸਰਾਂ ਦੇ ਹਵਾਲੇ ਰਾਹੀਂ ਦੱਸਿਆਂ ਕਿ ਨਗਰ ਕੌਸਲ ਮਲੋਟ ਦੀ ਚੋਣਲਈ ਕਿਤੇ ਵੀ ਬੂਥ ਕੈਪਚਰਿੰਗ ਨਹੀਂ ਹੋਈ ਅਤੇ ਸ਼ੋਸ਼ਲ ਮੀਡੀਆ ਤੇ ਜੋ ਝੂਠੀਆਂ ਅਫਵਾਹਾਂ ਫੈਲਾਈਆ ਜਾ ਰਹੀਆ ਹਨ, ਇਹ ਬੇਬੁਨਿਆਦ ਤੇ ਝੂਠੀਆਂ ਹਨ ਅਤੇ ਜਨਤਾਂ ਨੂੰ ਅਜਿਹੇ ਸੋਸਲ ਮੀਡੀਆ ਦੀਆਂ ਖਬਰਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ।