ਸ.ਕੰ.ਸੀ. ਸੈਕੰ. ਸਕੂਲ ਮਲੋਟ ਵਿਖੇ ਭਾਰਤੀਯ ਸਟੇਟ ਬੈਂਕ ਦੀ ਸੀ.ਐੱਸ.ਆਰ ਐਕਟੀਵਿਟੀ ਦੇ ਤਹਿਤ ਵਿਦਿਆਰਥਣਾਂ ਨੂੰ ਹਾਈਜ਼ੀਨ ਦੇ ਮਹੱਤਵ ਨੂੰ ਸਮਝਾਇਆ

ਮਲੋਟ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਭਾਰਤੀਯ ਸਟੇਟ ਬੈਂਕ ਦੀ ਸੀ.ਐੱਸ.ਆਰ ਐਕਟੀਵਿਟੀ ਦੇ ਤਹਿਤ ਵਿਦਿਆਰਥਣਾਂ ਨੂੰ ਹਾਈਜ਼ੀਨ ਦੇ ਮਹੱਤਵ ਨੂੰ ਸਮਝਾਉਣ ਲਈ ਸੈਨਟਰੀ ਪੈਡ ਵੰਡੇ ਗਏ। ਭਾਰਤੀਯ ਸਟੇਟ ਬੈਂਕ ਦੇ ਖੇਤਰੀ ਵਪਾਰਕ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਤਾਇਨਾਤ ਸ਼੍ਰੀ ਸੁਨੀਲ ਭੁਰਟੀਆ ਪ੍ਰਬੰਧਕ (ਮਾਨਵ ਸੰਸਾਧਨ ਤੇ ਪ੍ਰਸ਼ਾਸਨ) ਬੈਂਕ ਮੈਨੇਜਰ ਸਰਦਾਰ ਕੁਲਦੀਪ ਸਿੰਘ ਮਦਾਨ, ਭਾਰਤੀਯ ਸਟੇਟ ਬੈਂਕ ਅਬੋਹਰ ਮੈਨੇਜਰ ਸ਼੍ਰੀ ਰਜੀਵ ਤਿੰਨਾਂ, ਭਾਰਤੀਯ ਸਟੇਟ ਬੈਂਕ ਜੀ.ਟੀ. ਰੋਡ ਮਲੋਟ ਨੇ ਸਕੂਲ ਸਟਾਫ ਨੂੰ ਵਿਦਿਆਰਥਣਾਂ ਨੂੰ ਵੰਡਣ ਦੇ ਲਈ ਸੈਨਟਰੀ ਪੈਡ ਭੇਂਟ ਕੀਤੇ ਗਏ। ਇਸ ਮੌਕੇ ਸਕੂਲ ਦਾ ਸਟਾਫ ਪ੍ਰਿੰਸੀਪਲ ਸਰਦਾਰ ਗੁਰਬਿੰਦਰ ਪਾਲ ਸਿੰਘ, ਸ਼੍ਰੀਮਤੀ ਨਿਰਮਲਪ੍ਰੀਤ ਕੌਰ, ਸ਼੍ਰੀਮਤੀ ਸਿਮਤਾ, ਸ਼੍ਰੀਮਤੀ ਮੀਨਾਕਸ਼ੀ, ਸ਼੍ਰੀਮਤੀ ਹਰਪ੍ਰੀਤ ਕੌਰ ਬੇਦ, ਸ਼੍ਰੀਮਤੀ ਜਸਵੀਰ ਕੌਰ, ਡਾਕਟਰ ਹਰਿਭਜਨ ਪ੍ਰਿਯਦਰਸ਼ੀ, ਗੁਰਮੀਤ ਸਿੰਘ ਆਦਿ ਹਾਜ਼ਿਰ ਸਨ। Author: Malout Live