ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਲਈ ਲਿਖਤੀ ਪੇਪਰ ਦੀ ਤਿਆਰੀ ਮੁਫ਼ਤ

ਮਲੋਟ: ਦਵਿੰਦਰ ਪਾਲ ਸਿੰਘ ਮਾਸਟਰ ਕੈਂਪ ਇੰਚਾਰਜ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੀ ਫੌਜ ਦੀ ਭਰਤੀ ਰੈਲੀ 16 ਨਵੰਬਰ 2022 ਤੱਕ ਫਿਰੋਜ਼ਪੁਰ ਵਿਖੇ ਹੋ ਰਹੀ ਹੈ, ਇਸ ਭਰਤੀ ਰੈਲੀ ਵਿੱਚੋਂ ਫਿਜ਼ੀਕਲ ਫਿੱਟ ਹੋਏ ਯੁਵਕਾਂ ਦੀ ਲਿਖਤੀ ਪੇਪਰ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਮੁਫ਼ਤ ਕਰਵਾਈ ਜਾ ਰਹੀ ਹੈ। ਚਾਹਵਾਨ ਯੁਵਕ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਵਿਖੇ ਰਿਪੋਰਟ ਕਰ ਸਕਦੇ ਹਨ, ਪੇਪਰ ਦੀ ਤਿਆਰੀ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਜਿਹੜੇ ਯੁਵਕਾਂ ਨੇ ਪਹਿਲਾਂ ਕੈਂਪ ਵਿੱਚ ਟ੍ਰੇਨਿੰਗ ਨਹੀਂ ਲਈ, ਉਹ ਯੁਵਕ ਵੀ ਲਿਖਤੀ ਪੇਪਰ ਦੀ ਤਿਆਰੀ ਕਰਨ ਲਈ ਆ ਸਕਦੇ ਹਨ। ਉਹ ਯੁਵਕ ਆਪਣੇ ਨਾਲ ਦੱਸਵੀਂ ਦਾ ਅਸਲ ਸਰਟੀਫਿਕੇਟ ਅਤੇ ਇੱਕ ਫੋਟੋ ਸਟੇਟ ਕਾਪੀ, ਜਾਤੀ, ਰਿਹਾਇਸ਼, ਆਧਾਰ ਕਾਰਡ ਅਤੇ ਆਰ.ਸੀ ਦੀ ਇੱਕ-ਇੱਕ ਫੋਟੋ ਸਟੇਟ ਕਾਪੀ ਇੱਕ ਪਾਸਪੋਰਟ ਸਾਈਜ਼ ਫੋਟੋ, ਮੌਸਮ ਅਨੁਸਾਰ ਬਿਸਤਰਾ, ਪੇਪਰ ਦੀ ਤਿਆਰੀ ਲਈ ਕਾਪੀ ਅਤੇ ਪੈੱਨ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਜਿਹੜੇ ਯੁਵਕਾਂ ਦੀ ਐੱਮ.ਐੱਚ ਪਈ ਹੈ, ਉਹ ਯੁਵਕ ਵੀ ਲਿਖਤੀ ਪੇਪਰ ਦੀ ਤਿਆਰੀ ਲਈ ਆ ਸਕਦੇ ਹਨ। ਲਿਖਤੀ ਪੇਪਰ ਦੀ ਤਿਆਰੀ 9 ਨਵੰਬਰ 2022 ਤੋਂ ਸ਼ੁਰੂ ਹੋ ਰਹੀ ਹੈ। ਜਿਹੜੇ ਯੁਵਕ ਰੋਜ਼ਾਨਾ ਘਰ ਤੋਂ ਆਉਣ ਜਾਂ ਜਾਣ ਕਰਕੇ ਕਲਾਸ ਲਗਾਉਂਣਾ ਚਾਹੁੰਦੇ ਹਨ, ਉਹ ਯੁਵਕ ਵੀ ਆ ਸਕਦੇ ਹਨ। ਵਧੇਰੇ ਜਾਣਕਾਰੀ ਲਈ ਯੁਵਕ ਮੋਬਾਇਲ ਨੰਬਰ 94638-31615, 83601-63527 ਅਤੇ 94639-03533 'ਤੇ ਸਪੰਰਕ ਕਰ ਸਕਦਾ ਹੈ। Author: Malout Live