ਪੰਜਾਬ ਵਿੱਚ ਆਉਣ ਅਤੇ ਲੰਘਣ ਵਾਲੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਜਰੂਰੀ - ਰਾਜਬਚਨ ਸਿੰਘ ਸੰਧੂ ਐਸ.ਐਸ.ਪੀ.

ਪੰਜਾਬ ਸਰਕਾਰ ਵੱਲੋਂ ਜਾਰੀ ਅਪੀਲਾਂ ਤਹਿਤ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਵੱਲੋਂ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ ਕਰੋਨਾ ਵਾਇਰਸ ਬੀਮਾਰੀ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।  ਇਸੇ ਤਹਿਤ ਹੀ ਅੱਜ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਸਾਹਿਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰ ਜਾਂ ਪੰਜਾਬ ਤੋਂ ਬਾਹਰ ਜਾਣ ਲੱਗਿਆ ਈ-ਰਜਿਸ਼ਟ੍ਰੇਸ਼ਨ ਲਾਜਮੀ ਕਰ ਦਿੱਤੀ ਹੈ ਤਾਂ ਜੋ ਪੰਜਾਬ ਤੋਂ ਬਾਹਰ ਜਾਣ ਵਾਲੇ ਵਿਆਕਤੀਆਂ ਦੀ ਜਾਣਕਾਰੀ ਰੱਖੀ ਜਾ ਸਕੇ ਅਤੇ ਕਰੋਨਾ ਵਾਇਰਸ ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਈ-ਰਜਿਸਟ੍ਰੇਸ਼ਨ ਲਈ ਆਪਣੇ ਮੋਬਾਇਲ ਅੰਦਰ ਕੋਵਾ ਐਪ ਨੂੰ ਡਾਊਨਲੋਡ ਕਰਕੇ ਆਪਣੇ ਮੋਬਾਇਲ ਨੰਬਰ ਨੂੰ ਇਸ ਐਪ ਪਰ ਰਜਿਸਟਰ ਕਰਨ ਅਤੇ ਈ-ਰਜਿਸਟੇ੍ਰਸ਼ਨ ਦਾ ਫਾਰਮ ਭਰਨ।

ਉਨ੍ਹਾਂ ਕਿਹਾ ਕਿ ਇਸ ਫਾਰਮ ਦਾ ਪ੍ਰਿੰਟ ਕੱਢ ਕੇ ਵਹੀਕਲ ਦੇ ਅਗਲੇ ਸ਼ੀਸ਼ੇ ਤੇ ਰੱਖਿਆ ਜਾਵੇ ਅਤੇ ਨਾਕੇ ਉਪਰ ਸੁਰੱਖਿਅਤ ਕ੍ਰਮਚਾਰੀ ਨੂੰ ਪਾਸ ਦਿਖਾਇਆ ਜਾਵੇ ਤਾਂ ਜੋ ਤੁਹਾਡੇ ਪਾਸ ਨੂੰ ਸੁਰੱਖਿਆ ਕ੍ਰਮਚਾਰੀਆਂ ਸਕੈਨ ਕਰਕੇ ਤੁਹਾਨੂੰ ਯਾਤਰਾ ਕਰਨ ਦੀ ਆਗਿਆ ਦੇਣ। ਉਨ੍ਹਾਂ ਕਿਹਾ ਕਿ ਜੇਕਰ ਹੋ ਸਕੇ ਤਾਂ ਪੰਜਾਬ ਤੋਂ ਬਾਹਰ ਨਾ ਜਾਇਆ ਜਾਵੇ ਜੇ ਤੁਸੀ ਪੰਜਾਬ ਤੋਂ ਬਾਹਰ ਯਾਤਰਾ ਕਰਕੇ ਵਾਪਸ ਆਉਂਦੇ ਹੋ ਤਾਂ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਂਸ ਕੀਤਾ ਜਾਵੇ  ਅਤੇ ਆਪਣੇ ਪਰਿਵਾਰ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਆਪਣਾ ਰੋਜਾਨਾ ਘਰ ਵਿੱਚ ਹੀ ਸਿਹਤ ਵਿਭਾਗ ਦੇ ਕ੍ਰਮਚਾਰੀਆਂ ਤੋਂ ਚੈੱਕਅਪ ਕਰਵਾਇਆ ਜਾਵੇ।  ਉਨ੍ਹਾ ਕਿਹਾ ਕਿ ਜਿੰਨ੍ਹਾਂ ਯਾਤਰੀਆਂ ਨੇ ਰਜਿਸਟਰਡ ਨਹੀ ਕੀਤਾ ਉਨ੍ਹਾਂ ਨੂੰ ਸਰਹੱਦੀ ਚੌਕੀ ਤੇ ਆਪਣੇ ਵਾਹਨਾ ਤੋਂ ਉਤਰ ਕੇ ਈ-ਰਜਿਸਟ੍ਰੇਸ਼ਨ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤ ਕੇ ਹੀ ਇਸ ਕਰੋਨਾ ਵਾਇਰਸ ਬੀਮਾਰੀ ਤੋਂ ਆਪਾ ਫਤਿਹ ਪਾ ਸਕਦੇ ਹਾਂ। ਲੋੜ ਪੈਣ ਤੇ ਕੋਵਿਡ ਹੈਲਪ ਲਾਈਨ ਨੰਬਰ 104, ਐਬੂਲੈਂਸ ਲਈ 108 ਅਤੇ ਪੁਲਿਸ ਵਿਭਾਗ ਨਾਲ ਸੰਪਰਕ ਕਰਨ ਲਈ 112 ਡਾਇਲ ਕੀਤਾ ਜਾਵੇ।