ਠੋਸ ਕਚਰਾ ਪ੍ਰਬੰਧਨ ਅਤੇ ਬਾਇਓ ਮੈਡੀਕਲ ਵੇਸਟ ਸਬੰਧੀ ਹੋਈ ਮੀਟਿੰਗ

ਸ੍ਰੀ ਮੁਕਤਸਰ ਸਾਹਿਬ 17 ਮਾਰਚ:- ਸ੍ਰੀ ਐਸ.ਸੀ ਅਗਰਵਾਲ, ਆਈ.ਏ.ਐਸ, ਸਾਬਕਾ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਠੋਸ ਕਚਰਾ ਪ੍ਰਬੰਧਨ ਅਤੇ ਬਾਇਓ ਮੈਡੀਕਲ ਵੇਸਟ ਸਬੰਧੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ ਅਰਾਵਿੰਦ ਕੁਮਾਰ, ਸ੍ਰੀ ਸੰਦੀਪ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਗੋਪਾਲ ਸਿੰਘ ਐਸ.ਡੀ.ਐਮ ਮਲੋਟ, ਸ੍ਰੀ ਓਮ ਪ੍ਰਕਾਸ਼  ਐਸ.ਡੀ.ਐਮ ਗਿੱਦੜਬਾਹਾ, ਸਿਵਲ ਸਰਜਨ ਡਾ. ਐਚ.ਐਨ ਸਿੰਘ  ਤੋਂ ਇਲਾਵਾ ਜ਼ਿਲੇ ਦੇ ਕਾਰਜ ਸਾਧਕ ਅਫਸਰਜ, ਬੀ.ਡੀ.ਪੀ.ਓ ਅਤੇ ਵੱਖ ਵੱਖ ਵਿਭਾਗਾਂ ਦੇ  ਆਹੁਦੇਦਾਰਾਂ ਨੇ ਭਾਗ ਲਿਆ। ਇਸ ਮੀਟਿੰਗ ਦੌਰਾਨ ਸ੍ਰੀ ਐਸ.ਸੀ ਅਗਰਵਾਲ, ਆਈ.ਏ.ਐਸ ਨੇ ਕਾਰਜ ਸਾਧਕ ਅਫਸਰਜ ਨੂੰ ਹਦਾਇਤਾਂ ਦਿੱਤੀਆਂ ਕਿ ਠੋਸ ਕਚਰਾ ਪ੍ਰਬੰਧਨ ਸਬੰਧੀ ਸਾਰੇ ਕੰਮ 31 ਮਾਰਚ 2020 ਤੱਕ ਪੂਰੇ ਹੋ ਜਾਣੇੇ ਚਾਹੀਦੇ ਹਨ। ਉਨਾਂ ਕਿਹਾ ਕਿ ਘਰ ਘਰ ਜਾ ਕੇ ਗਿੱਲੇ ਅਤੇ ਸੁੱਕੇ ਕੁੜੇ ਨੂੰ ਚੁੱਕਣਾ ਹੈ ਅਤੇ ਗਿੱਲੇ ਤੇ ਸੁੁੁੱਕੇ ਕੁੜੇ ਦੀ ਕੰਪੋਸਟਿੰਗ ਲਈ ਉਚੇਚੇ ਪ੍ਰਬੰਧ ਕੀਤੇ ਜਾਣ। ਉਨਾਂ ਕਿਹਾ ਕਿ ਮੈਰਿਜ ਪੈਲੇਸਾਂ, ਹੋਟਲਾਂ ਆਦਿ ਵਿਚ ਵੀ ਡੀਸਪੋਜਲ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਟੈਕਨੀਕਲ ਐਸਪਰਟ ਡਾ. ਬਾਬੂ ਰਾਮ ਨੇ ਕਿਹਾ ਕਿ ਡ੍ਰੇਨਜ਼ ਦੇ ਕੰਢਿਆ ਤੇ ਕੁੜਾ ਨਾ ਸੁਟਿੱਆ ਜਾਵੇ , ਕੁੜਾ ਸੁਟੱਣ ਨਾਲ ਡ੍ਰੇਨਜ਼ ਭਰ ਜਾਂਦੀਆ ਹਨ, ਜਿਸ ਨਾਲ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਹੜ ਆਉਣ ਦੀ ਸਥਿਤੀ ਬਣ ਜਾਂਦੀ ਹੈ ਇਸ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨਾਂ ਬਾਇਓ ਮੈਡੀਕਲ ਵੇਸਟ ਸਬੰਧੀ ਵੀ ਗੱਲ ਬਾਤ ਕੀਤੀ।