ਲੱਖੇਵਾਲੀ ਵਿਖੇ ਲੜਕੀਆਂ ਲਈ ਵਿਸ਼ੇਸ਼ ਕਰੀਅਰ ਗਾਈਡੈਂਸ ਸੈਮੀਨਾਰ

ਲੱਖੇਵਾਲੀ, ਸ੍ਰੀ ਮੁਕਤਸਰ ਸਾਹਿਬ, 4 ਮਾਰਚ:- ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਸਾਂਝੇ ਉੱਦਮਾਂ ਸਦਕਾ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਐਮ.ਕੇ.ਅਰਵਿੰਦ ਕੁਮਾਰ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਲੱਖੇਵਾਲੀ ਵਿਖੇ ਲੜਕੀਆਂ ਨੂੰ ਕਿੱਤਾ ਅਗਵਾਈ ਦੇਣ ਲਈ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ 80 ਵਿਦਿਆਰਥਣਾਂ ਹਾਜਰ ਸਨ। ਜਿਸ ਵਿੱਚ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਤੋਂ ਅਰਸ਼ਪ੍ਰੀਤ ਸਿੰਘ ਕਰੀਅਰ ਕਾਊਂਸਲਰ ਵੱਲੋਂ ਵਿਦਿਆਰਥੀਆਂ ਨੂੰ ਦਸਵੀਂ ਅਤੇ ਬਾਰਵੀਂ ਤੋਂ ਬਾਅਦ ਵੱਖ ਵੱਖ ਕੋਰਸਾਂ, ਜਿਵੇਂ ਪੋਲੀਟੈਕਨਿਕ ਡਿਪਲੋਮਾ, ਆਈ.ਟੀ.ਆਈ., ਆਈ.ਆਈ.ਟੀ/ ਆਈ.ਆਈ.ਐਸ.ਈ.ਆਰ. ਸੰਸਥਾਵਾਂ, ਪੈਰਾਮੈਡੀਕਲ ਕੋਰਸਾਂ ਵੱਖ-ਵੱਖ ਮੁਕਾਬਲੇ ਦੀਆ ਪ੍ਰੀਖਿਆਵਾਂ ਅਤੇ ਇਹਨਾ ਦੀ ਤਿਆਰੀ, ਸਿਵਲ ਸਰਵਿਸਿਸ/ਜੁਡੀਸ਼ੀਅਰੀ ਆਦਿ ਦੀ ਤਿਆਰੀ ਅਤੇ ਰੱਖਿਆ ਸੇਨਾਵਾਂ ਵਿੱਚ ਜਾਣ ਲਈ ਮਾਈ ਭਾਗੋ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਬਾਰੇ ਗਾਈਡ ਕੀਤਾ ਅਤੇ ਨਾਲ ਹੀ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵੱਲੋ ਦਿੱਤੀਆ ਜਾਂਦੀਆ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਸੈਮੀਨਾਰ ਦੌਰਾਨ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤੋਂ  ਵਿੱਕੀ ਕੁਮਾਰ ਅਤੇ  ਸਕੂਲ ਦੇ ਪਿ੍ਰੰਸੀਪਲ ਸ਼੍ਰੀ ਭਰਤ ਭੂਸ਼ਣ, ਗਾਈਡੈਂਸ ਇੰਚਾਰਜ ਸ਼੍ਰੀਮਤੀ ਸੋਨੀਆ ਰਾਣੀ ਅਤੇ ਮਾਸਟਰ ਹਰਦੀਪ ਸਿੰਘ ਅਤੇ ਅਮਨਦੀਪ ਸਿੰਘ ਹਾਜਰ ਸਨ।