ਸਰਕਾਰੀ ਹਾਈ ਸਕੂਲ ਸੁਖਣਾ ਅਬਲੂ ਵਿਖੇ ਕਰੀਅਰ ਗਾਈਡੈਂਸ ਸੈਮੀਨਾਰ ਕਰਵਾਇਆ

ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, 4 ਮਾਰਚ:- ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਸਾਂਝੇ ਉੱਦਮਾਂ ਸਦਕਾ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਐਮ.ਕੇ.ਅਰਾਵਿੰਦ ਕੁਮਾਰ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਸੁਖਣਾ ਅਬਲੂ ਵਿਖੇ ਵਿਦਿਆਰਥੀਆਂ ਨੂੰ ਕਿੱਤਾ ਅਗਵਾਈ ਦੇਣ ਲਈ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ 107 ਵਿਦਿਆਰਥੀ ਹਾਜਰ ਸਨ। ਇਸ ਸੈਮੀਨਾਰ ਵਿੱਚ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਤੋਂ ਅਰਸ਼ਪ੍ਰੀਤ ਸਿੰਘ ਕਰੀਅਰ ਕਾਊਂਸਲਰ ਵੱਲੋਂ ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਵੱਖ ਵੱਖ ਕੋਰਸਾਂ, ਜਿਵੇਂ ਪੋਲੀਟੈਕਨਿਕ ਡਿਪਲੋਮਾ, ਆਈ.ਟੀ.ਆਈ., ਆਈ.ਆਈ.ਟੀ/ਆਈ.ਆਈ.ਐਸ.ਈ.ਆਰ. ਸੰਸਥਾਵਾਂ, ਪੈਰਾਮੈਡੀਕਲ ਕੋਰਸਾਂ ਵੱਖ-ਵੱਖ ਮੁਕਾਬਲੇ ਦੀਆ ਪ੍ਰੀਖਿਆਵਾਂ ਅਤੇ ਇਹਨਾ ਦੀ ਤਿਆਰੀ, ਸਿਵਲ ਸਰਵਿਸਿਸ/ਜੁਡੀਸ਼ੀਅਰੀ ਆਦਿ ਦੀ ਤਿਆਰੀ ਅਤੇ ਰੱਖਿਆ ਸੇਨਾਵਾਂ ਵਿੱਚ ਜਾਣ ਲਈ ਮਹਾਰਾਜਾ ਰਣਜੀਤ ਸਿੰਘ ਮਾਈ ਭਾਗੋ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਬਾਰੇ ਗਾਈਡ ਕੀਤਾ ਅਤੇ ਨਾਲ ਹੀ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵੱਲੋ ਦਿੱਤੀਆ ਜਾਂਦੀਆ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਸੈਮੀਨਾਰ ਦੌਰਾਨ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤੋਂ  ਵਿੱਕੀ ਕੁਮਾਰ ਅਤੇ  ਸਕੂਲ ਦੇ ਮੁੱਖੀ ਸ਼੍ਰੀ ਕੁਲਜੀਤ ਸਿੰਘ,  ਗਾਈਡੈਂਸ ਟੀਚਰ ਸ਼੍ਰੀ ਰਿੰਕੂ ਕੁਮਾਰ ਅਤੇ ਸਟਾਫ ਮੈਂਬਰ ਸ਼੍ਰੀਮਤੀ ਕਿਰਨਜੀਤ ਕੌਰ, ਸ਼੍ਰੀਮਤੀ ਲਖਵੀਰ ਕੌਰ ਅਤੇ ਸ਼੍ਰੀ ਹਰਬੰਸ ਲਾਲ ਆਦਿ ਹਾਜਰ ਸਨ।