ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ ਲਾਭ-- ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ :-  ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਸਰਕਾਰ ਦੇ ਲੇਬਰ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ ਇਕ ਸਕੀਮ ਜਾਰੀ ਕੀਤੀ ਗਈ ਹੈ, ਇਸ ਸਕੀਮ ਦਾ ਨਾਮ ਨੈਸ਼ਨਲ ਡਾਟਾ ਬੇਸ ਫਾਰ ਅਨ ਔਰਗੇਨਾਈਜਡ ਵਰਕਰਜ ਹੈ।ਇਸ ਸਕੀਮ ਦਾ ਲਾਭ ਇਹ ਹੈ ਕਿ ਸਰਕਾਰ ਦੀਆਂ ਆਉਣ ਵਾਲੀਆਂ ਸਮਾਜਿਕ ਸੁਰੱਖਿਆਂ ਸਕੀਮਾਂ ਦੀ ਰੂਪ ਰੇਖਾਂ ਇਸ ਡਾਟੇ ਦੇ ਆਧਾਰ ਤੇ ਕੀਤੀ ਜਾਵੇਗੀ।  ਇਸ ਸਕੀਮ ਤਹਿਤ  ਅਸਗਠਿਤ ਵਰਕਰ  ਜਿਵੇਂ ਕਿ ਮਗਨਰੇਗਾ ਵਰਕਰ, ਫਲ ਅਤੇ ਸਬਜੀ ਵਿਕਰੇਤਾ, ਆਟੋ ਡਰਾਇਵਰ, ਘਰਾਂ ਵਿੱਚ ਕੰਮ ਕਰਨ ਵਾਲੇ ਸਫਾਈ ਸੇਵਕ, ਆਸ਼ਾ ਵਰਕਰ, ਭੱਠਿਆਂ ਦੇ ਵਿੱਚ ਕੰਮ ਕਰਨ ਵਾਲੇ ਵਰਕਰ, ਖੇਤਾ ਵਿੱਚ ਕੰਮ ਕਰਨ ਵਾਲੇ ਵਰਕਰ, ਘਰਾਂ ਦੇ ਵਿੱਚ ਦੁੱਧ ਸਪਲਾਈ ਅਤੇ ਅਖਬਾਰ ਵੱਡਣ ਵਾਲੇ ਸ਼ਾਮਿਲ ਹਨ।
ਇਸ ਦੀ ਰਜ਼ਿਸਟੇ੍ਰਸ਼ਨ ਕਰਵਾਉਣ ਲਈ ਵਰਕਰ ਖੁਦ ਵੈਬ ਸਾਈਟ ਦੇ ਲਿੰਕ  register.eshram.gov.in  ਤੇ ਰਜ਼ਿਸਟੇ੍ਰਸ਼ਨ ਕਰ ਸਕਦਾ ਹੈ ਜਾਂ ਆਪਣੇ ਨਜ਼ਦੀਕ ਲਗਦੇ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਮੁਫ਼ਤ ਰਜਿਸ਼ਟੇ੍ਰਸ਼ਨ ਕਰਵਾ ਸਕਦਾ ਹਨ। ਇਸ ਦੇ ਨਾਲ ਹੀ ਜਿਸ ਵਰਕਰ ਦੀ ਰਜ਼ਿਸਟੇ੍ਰਸ਼ਨ ਕੀਤੀ ਜਾਏਗੀ ਉਹ ਵਰਕਰ ਮੌਕੇ ਤੇ ਹੀ ਆਪਣਾ  e shram  ਕਾਰਡ ਪ੍ਰਾਪਤ ਕਰ ਸਕਦਾ ਹੈ। ਇਸ ਮੁਹਿੰਮ ਦੇ ਵਿੱਚ ਰਜ਼ਿਸ਼ਟੇ੍ਰਸ਼ਨ ਕਰਵਾਉਣ ਲਈ ਸਰਕਾਰ ਵਲੋਂ  ਸ਼ਰਤਾਂ ਪੁਰੀਆਂ ਕਰਨੀਆਂ ਲਾਜ਼ਮੀ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਵਰਕਰ ਦੀ ਕਿਸੇ ਵੀ ਸੰਗਠਿਤ ਅਦਾਰੇ ਤੋਂ ਤਨਖਾਹ ਨਾ ਮਿਲਦੀ ਹੋਵੇ, ਕੋਈ ਵੀ ਵਰਕਰ ਦਾ ਈ.ਪੀ.ਐਫ.ਓ ਜਾਂ ਈ.ਐਸ.ਆਈ.ਸੀ ਨਾ ਕਟਵਾਉਂਦਾ ਹੋਵੇ ਅਤੇ ਨਾ ਹੀ ਕੋਈ ਵਰਕਰ ਟੈਕਸ ਰੀਟਰਨ ਨਾ ਭਰਦਾ ਹੋਵੇ। ਇਸ ਤੋਂ ਇਲਾਵਾ ਲਾਭਪਾਤਰੀ ਕਾਰਡ ਬਣਾਉਣ ਦੇ ਲਈ ਵਰਕਰ ਕੋਲ ਆਪਣਾ ਅਧਾਰ ਕਾਰਡ, ਬੈਂਕ ਖਾਂਤੇ ਦੀ ਕਾਪੀ ਅਤੇ ਚਲਦਾ ਮੋਬਾਇਲ ਨੰਬਰ ਹੋਣਾ ਲਾਜ਼ਮੀ ਹੈ।