ਬੇਰੁਜ਼ਗਾਰ ਵਿਮੁਕਤ ਜਾਤੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੱਲ੍ਹ
ਮਲੋਟ: ਵਿਮੁਕਤ ਜਾਤੀਆਂ ਤੇ ਟੱਪਰੀਵਾਸ ਕਬੀਲਿਆਂ ਨਾਲ ਸੰਬੰਧਿਤ ਬੇਰੁਜ਼ਗਾਰ ਨੌਜਵਾਨ ਦੀਆਂ ਜੋ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲ ਰਹੀਆਂ ਭਰਤੀਆਂ ਰੁਕੀਆਂ ਹੋਈਆਂ ਸਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਤੋਂ ਬਾਅਦ ਵੀ ਉਕਤ ਸਮਾਜ ਦੇ ਨਾਲ ਸੰਬੰਧਿਤ ਨੌਜਵਾਨਾਂ ਨੂੰ ਅੱਜ ਵੀ ਰੁਲਣਾ ਪੈ ਰਿਹਾ ਹੈ। ਵਿਮੁਕਤ ਜਾਤੀਆਂ ਤੇ ਟੱਪਰੀਵਾਸ ਕਬੀਲਿਆਂ ਨਾਲ ਸੰਬੰਧਿਤ ਬੇਰੁਜ਼ਗਾਰ ਈ.ਟੀ.ਟੀ 6635 ਉਮੀਦਵਾਰ ਜੋ ਕਿ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਚੁੱਕੇ ਹਨ ਅਤੇ ਇਨ੍ਹਾਂ ਉਮੀਦਵਾਰਾਂ ਵੱਲੋਂ ਨਿਯੁਕਤੀ ਜਾਰੀ ਕਰਵਾਉਣ ਲਈ ਕਈ ਵਾਰ
ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ, ਮਾਨਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਪੰਜਾਬ ਨੂੰ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਮਿਲਿਆ ਗਿਆ। ਪਰ ਕੋਈ ਵੀ ਮੰਤਰੀ ਇਹਨਾਂ ਵਿਮੁਕਤ ਜਾਤੀ ਦੇ ਨੌਜਵਾਨਾਂ ਦੀ ਬਾਂਹ ਨਹੀਂ ਫੜ੍ਹ ਰਿਹਾ। ਜਿਸ ਦੇ ਰੋਸ ਵਜੋਂ ਵੱਖ-ਵੱਖ ਵਿਭਾਗਾਂ ਦੇ ਬੇਰੁਜ਼ਗਾਰ ਨੌਜਵਾਨਾਂ, ਭਰਾਤਰੀ ਜੱਥੇਬੰਦੀਆਂ ਵੱਲੋਂ ਦਿਨ ਐਂਤਵਾਰ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (ਸਮਾਜਿਕ ਨਿਆਂ ਅਧਿਕਾਰਤਾ,ਘੱਟ ਗਿਣਤੀਆਂ ਨਿਆਂ ਵਿਭਾਗ, ਪੰਜਾਬ) ਦੇ ਸ਼ਹਿਰ ਫਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਸਾਹਮਣੇ ਬੈਠ ਕੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ। Author: Malout Live