ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਫਰਵਰੀ ਮਹੀਨੇ ਵਿੱਚ ਸ਼ੁਰੂ ਕਰਨ ਲਈ ਕੀਤੀ ਤਿਆਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ, ਪੰਜਾਬ): ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ, 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ ਸੰਭਾਵਿਤ 13 ਫਰਵਰੀ ਤੋਂ ਸ਼ੁਰੂ ਕਰਨ ਨੂੰ ਲੈ ਕੇ ਬੋਰਡ ਨੇ ਆਪਣੀ ਤਿਆਰੀ ਸ਼ੁਰੂ ਕਰ ਲਈ ਹੈ। ਇਸੇ ਲੜੀ ਤਹਿਤ ਬੋਰਡ ਨੇ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਫਲਾਇੰਗ ਟੀਮਾਂ 'ਚ ਨਾ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਹੈ, ਜਿੰਨ੍ਹਾਂ ਦੇ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣਾਏ ਜਾ ਰਹੇ ਹਨ।

ਇਸ ਵਾਰ ਪ੍ਰੀਖਿਆਵਾਂ ਲਈ ਸਟਾਫ਼ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਕੁੱਝ ਬਦਲਿਆ ਦਿਖਾਈ ਦੇਵੇਗਾ ਕਿਉਂਕਿ ਬੋਰਡ ਸਭ ਤੋਂ ਪਹਿਲਾਂ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਪ੍ਰੀਖਿਆ ਕੇਂਦਰਾਂ 'ਚ ਲਗਵਾਏਗਾ, ਜਿਨ੍ਹਾਂ ਦੀ ਪਿਛਲੇ 2 ਸਾਲਾਂ ਤੋਂ ਕਦੇ ਡਿਊਟੀ ਨਹੀਂ ਲੱਗੀ। ਬੋਰਡ ਨੇ ਡੀ. ਈ. ਓਜ਼ ਨੂੰ ਕਿਹਾ ਕਿ ਉਨ੍ਹਾਂ ਦੇ ਨਾਮ ਪਹਿਲ ਦੇ ਆਧਾਰ 'ਤੇ ਭੇਜੇ ਜਾਣ। ਇਸੇ ਦੇ ਨਾਲ ਹੀ ਮਹਿਲਾ ਅਧਿਆਪਕਾਵਾਂ ਦੀ ਡਿਊਟੀ ਵੀ ਨਜ਼ਦੀਕੀ ਪ੍ਰੀਖਿਆ ਕੇਂਦਰ 'ਚ ਲਗਾਉਣ ਬਾਰੇ ਕਿਹਾ ਗਿਆ ਹੈ। Author: Malout Live