ਦਿੱਲੀ ਵਿਖੇ ਕਰਵਾਏ ਗਏ AKS ਐਜੂਕੇਸ਼ਨ ਐਵਾਰਡਜ਼ ਵੱਲੋਂ ਅੰਤਰਰਾਸ਼ਟਰੀ “ਗਲੋਬਲ ਟੀਚਰ ਐਵਾਰਡ 2023” ਲੰਬੀ ਦੇ ਵਸਨੀਕ ਹਰਚਰਨ ਸਿੰਘ ਨੇ ਕੀਤਾ ਹਾਸਿਲ

ਮਲੋਟ (ਮਨਪ੍ਰੀਤ ਸਿੰਘ ਪੱਤਰਕਾਰ): ਏ.ਕੇ.ਐੱਸ ਐਜੂਕੇਸ਼ਨ ਐਵਾਰਡਜ਼ ਵੱਲੋਂ ਅੰਤਰ-ਰਾਸ਼ਟਰੀ "ਗਲੋਬਲ ਟੀਚਰ ਐਵਾਰਡ 2023" ਦਾ ਪ੍ਰੋਗਰਾਮ ਦਿੱਲੀ ਪੰਜ ਤਾਰਾ ਤਾਜ ਹੋਟਲ ਨਵੀਂ ਦਿੱਲੀ ਵਿਖੇ 4 ਨਵੰਬਰ ਨੂੰ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ 30 ਤੋਂ ਜ਼ਿਆਦਾ ਦੇਸ਼ਾਂ ਦੇ ਟੀਚਰਾਂ ਨੇ ਭਾਗ ਲਿਆ। ਇਸ ਦੌਰਾਨ ਬੜੇ ਮਾਣ ਵਾਲੀ ਗੱਲ ਰਹੀ ਕਿ

ਸਿੱਖਿਆ ਖੇਤਰ ਵਿੱਚ ਸੇਵਾਵਾਂ ਦੇਣ ਬਦਲੇ ਪੰਜਾਬ ਦੇ ਨਾਮੀ ਸਕੂਲ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਦਸੂਹਾ (ਹੁਸ਼ਿਆਰਪੁਰ) ਵਿਖੇ ਅੰਗ੍ਰੇਜ਼ੀ ਵਿਭਾਗ ਦੇ ਮੁੱਖੀ ਤੇ ਲੰਬੀ ਦੇ ਵਸਨੀਕ ਹਰਚਰਨ ਸਿੰਘ ਨੇ “ਗਲੋਬਲ ਟੀਚਰ ਐਵਾਰਡ 2023” ਹਾਸਿਲ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ ਅਤੇ ਪ੍ਰਿੰਸੀਪਲ ਸ਼੍ਰੀ ਓ.ਪੀ ਗੁਪਤਾ ਨੇ ਹਰਚਰਨ ਸਿੰਘ ਨੂੰ ਐਵਾਰਡ ਪ੍ਰਾਪਤ ਕਰਨ ਤੇ ਵਧਾਈ ਦਿੱਤੀ। Author: Malout Live