ਸੀ.ਜੀ.ਐਮ ਕਾਲਜ ਮੋਹਲਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਮਨਾਇਆ ਗਿਆ ਸ਼ਹੀਦੀ ਦਿਵਸ
ਸੀ.ਜੀ.ਐਮ ਕਾਲਜ ਮੋਹਲਾਂ ਵੱਲੋਂ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਹਿੱਸਾ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸ਼ਹੀਦ ਸਾਥੀ ਸ਼ਹੀਦ ਵਿਸ਼ਨੂ ਗਣੇਸ਼ ਪਿੰਗਲੇ, ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਸਰੈਣ ਸਿੰਘ, ਸ਼ਹੀਦ ਸਰੈਣ ਸਿੰਘ ਵੱਡਾ, ਸ਼ਹੀਦ ਜਗਤ ਸਿੰਘ ਤੇ ਸ਼ਹੀਦ ਹਰਨਾਮ ਸਿੰਘ ਨੂੰ ਯਾਦ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੀ.ਜੀ.ਐਮ ਕਾਲਜ ਮੋਹਲਾਂ ਵੱਲੋਂ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਹਿੱਸਾ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸ਼ਹੀਦ ਸਾਥੀ ਸ਼ਹੀਦ ਵਿਸ਼ਨੂ ਗਣੇਸ਼ ਪਿੰਗਲੇ, ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਸਰੈਣ ਸਿੰਘ, ਸ਼ਹੀਦ ਸਰੈਣ ਸਿੰਘ ਵੱਡਾ, ਸ਼ਹੀਦ ਜਗਤ ਸਿੰਘ ਤੇ ਸ਼ਹੀਦ ਹਰਨਾਮ ਸਿੰਘ ਨੂੰ ਯਾਦ ਕੀਤਾ ਗਿਆ। ਇਹ ਗਦਰ ਲਹਿਰ ਦੇ ਮਹਾਨ ਯੋਧੇ ਸਨ, ਜਿਨਾਂ ਨੇ ਦੇਸ਼ ਵਾਸੀਆਂ ਨੂੰ ਦੇਸ਼ ਆਜ਼ਾਦ ਕਰਵਾਉਣ ਦੀ ਚਿਣਗ ਲਾਈ ਅਤੇ ਗਦਰ ਲਹਿਰ ਵਾਸਤੇ ਕੰਮ ਕੀਤਾ। ਗਦਰ ਲਹਿਰ ਵਿੱਚ ਉਸ ਸਮੇਂ ਲਾਲਾ ਹਰਦਿਆਲ ਸੋਹਣ ਸਿੰਘ ਭਕਣਾ ਅਤੇ ਹੋਰ ਬਹੁਤ ਸਾਰੇ ਲੋਕ ਸਨ। ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜੀ। ਸਾਨਫਰਾਂਸਿਸਕੋ ਅਮਰੀਕਾ ਵਿੱਚੋਂ ਗਦਰ ਲਹਿਰ ਦੀ ਆਵਾਜ਼ ਦੇਣੀ ਅਤੇ ਗਦਰ ਅਖਬਾਰ ਕੱਢਣਾ ਇਸ ਨਾਲ ਸਾਡੇ ਦੇਸ਼ ਵਿੱਚ ਜਾਗਰਤੀ ਪੈਦਾ ਕੀਤੀ। ਸੀ.ਜੀ.ਐਮ ਕਾਲਜ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਸਮੇਂ ਜਿੱਥੇ ਬੱਚੇ ਅਤੇ ਅਧਿਆਪਕ ਹਾਜ਼ਿਰ ਸਨ। ਉਸ ਸਮੇਂ ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ ਨੇ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਅੱਜ ਦੇ ਦਿਨ ਕੀ ਸਾਰਥਿਕਤਾ ਹੈ, ਬਾਰੇ ਦੱਸਿਆ। ਇਸ ਮੌਕੇ ਮੈਡਮ ਸਤਵੀਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਵਿਦਿਆਰਥੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨਾਂ ਦੇ ਸਾਥੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਪ੍ਰੋਫੈਸਰ ਗੁਰਨੇਕ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਸੁਰਪ੍ਰੀਤ ਸਿੰਘ, ਉਦੇ ਘਾਰੂ, ਗੁਰਬਖਸ਼ ਸਿੰਘ, ਅਨਮੋਲ ਰਤਨ, ਨਿਰਮਲ ਸਿੰਘ, ਆਸ਼ੀਸ਼ਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਨਵਪ੍ਰੀਤ ਸਿੰਘ ਹਣੀ, ਅਤੇ ਜਗਦੀਪ ਸਿੰਘ ਨੇ ਦੇਸ਼ ਭਗਤੀ ਨਾਲ ਸੰਬੰਧਿਤ ਵਾਰਾਂ ਗਾਈਆਂ ਅਤੇ ਦੇਸ਼ ਭਗਤਾਂ ਦੇ ਇਤਿਹਾਸ ਬਾਰੇ ਦੱਸਿਆ। ਇਸ ਤੋਂ ਇਲਾਵਾ ਜਸਪਾਲ ਸਿੰਘ ਸੰਧੂ, ਮੈਡਮ ਪ੍ਰਿਅੰਕਾ ਰਾਣੀ, ਮੈਡਮ ਸਰਬਜੀਤ ਕੌਰ ਵੀ ਹਾਜ਼ਿਰ ਸਨ।
Author : Malout Live



