ਪਿੰਡ ਮੋਹਲਾਂ ਵਿਖੇ ਸੁਖਦੇਵ ਸਿੰਘ ਹੁੰਦਲ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਗੁਰਜੰਟ ਸਿੰਘ ਬਰਾੜ

ਬੀਤੇ ਦਿਨੀ ਹਲਕੇ ਦੇ ਪਿੰਡ ਮੋਹਲਾਂ ਦੇ ਸੁਖਦੇਵ ਸਿੰਘ ਹੁੰਦਲ ਕੁੱਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਪਿੰਡ ਮੋਹਲਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਬੀਤੇ ਕੱਲ੍ਹ ਅੰਤਿਮ ਅਰਦਾਸ ਮੌਕੇ ਵਿਰਾਗਮਈ ਕੀਰਤਨ ਪਾਠ ਦੇ ਭੋਗ ਪਾਏ ਗਏ ਅਤੇ ਵੱਖ-ਵੱਖ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨੀ ਹਲਕੇ ਦੇ ਪਿੰਡ ਮੋਹਲਾਂ ਦੇ ਸੁਖਦੇਵ ਸਿੰਘ ਹੁੰਦਲ ਕੁੱਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਪਿੰਡ ਮੋਹਲਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਬੀਤੇ ਕੱਲ੍ਹ ਅੰਤਿਮ ਅਰਦਾਸ ਮੌਕੇ ਵਿਰਾਗਮਈ ਕੀਰਤਨ ਪਾਠ ਦੇ ਭੋਗ ਪਾਏ ਗਏ ਅਤੇ ਵੱਖ-ਵੱਖ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਗੁਰਜੰਟ ਸਿੰਘ ਬਰਾੜ ਕਿਲਿਆਂਵਾਲੀ ਰਾਜੀਵ ਗਾਂਧੀ ਪੰਚਾਇਤੀ ਰਾਜ ਦੇ ਪ੍ਰਧਾਨ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਸਰਦਾਰ ਸੁਖਦੇਵ ਸਿੰਘ ਹੁੰਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਉਨ੍ਹਾਂ ਦੀ ਅੰਤਿਮ ਅਰਦਾਸ ਦੇ ਵਿੱਚ ਇਲਾਕੇ ਦੇ ਰਾਜਨੀਤਿਕ ਆਗੂ ਸਰਪੰਚ ਅਤੇ ਪਿੰਡ ਦੇ ਲੋਕ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਨਾਲ ਗੁਰਜਿੰਦਰ ਸਿੰਘ ਬਿੱਲਾ, ਗੁਰਮੀਤ ਸਿੰਘ ਮੈਂਬਰ, ਜਤਿੰਦਰ ਢਿੱਲੋਂ ਅਤੇ ਨਵਜੋਤ ਸਿੰਘ ਨਿੱਪੀ ਬਰਾੜ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

Author : Malout Live