ਡੀ. ਏ. ਵੀ. ਕਾਲਜ, ਮਲੋਟ ਵਿਖੇ ਚਲ ਰਹੇ ਪੰਜ ਰੋਜਾ ਐਨ.ਸੀ.ਸੀ. ATC-98 ਕੈਂਪ ਦਾ ਸਮਾਪਨ
ਮਲੋਟ :- ਡੀ. ਏ. ਵੀ. ਕਾਲਜ, ਮਲੋਟ ਵਿੱਚ ਚਲ ਰਹੇ ਐਨ.ਸੀ.ਸੀ. ਦੇ ਪੰਜ ਰੋਜਾ ਸਲਾਨਾ ਟਰੇਨਿੰਗ ਕੈਂਪ ਦਾ ਅੱਜ ਬੜੇ ਹੀ ਉਤਸਾਹਪੂਰਨ ਅਤੇ ਅਨੁਸ਼ਾਸਨਬੱਧ ਤਰੀਕੇ ਨਾਲ ਸਮਾਪਨ ਹੋ ਗਿਆ। ਕੈਂਪ ਦੌਰਾਨ ਵੱਖੋ ਵੱਖਰੀਆਂ ਸੰਸਥਾਵਾਂ ਦੇ ਕੈਡਿਟਾਂ ਨੂੰ ਵੱਖੋ ਵੱਖਰੇ ਵਿਸ਼ਿਆਂ ਜਿਵੇਂ ਡਰਿੱਲ, ਹਥਿਆਰਾਂ ਦੀ ਵਰਤੋਂ, ਫੌਜ਼ ਦੇ ਇਤਿਹਾਸਕ ਪਿਛੋਕੜ, ਸਮਾਨਯ ਗਿਆਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੇ ਇੰਚਾਰਜ ਲੈਫਟੀਨੈਂਟ ਡਾ. ਵਿਨੀਤ ਕੁਮਾਰ ਨੇ ‘ਬੀ’ ਅਤੇ ‘ਸੀ’ ਸਰਟੀਫਿਕੇਟ ਵਿੱਚ ਹਾਜ਼ਰ ਹੋਣ ਵਾਲੇ ਕੈਡਿਟਾਂ ਦਾ ਡਰਿੱਲ ਟੈਸਟ ਲਿਆ ਅਤੇ ਉਹਨਾਂ ਨੂੰ ਉਨ੍ਹਾਂ ਦੀਆਂ ਖਾਮੀਆਂ ਤੋਂ ਵੀ ਜਾਣੂ ਕਰਵਾਇਆ।
ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕੈਂਪ ਦੀ ਕਾਮਯਾਬੀ ਲਈ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇਰੇ ਭਵਿੱਖ ਲਈ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਉਹਨਾਂ ਨੇ 20 ਪੰਜਾਬ ਬਟਾਲਿਅਨ ਦੇ ਕਮਾਂਡਿੰਗ ਅਫਸਰ ਕਰਨਲ ਜੇ. ਵੀ. ਸਿੰਘ ਅਤੇ ਐਡਮ ਅਫਸਰ ਕਰਨਲ ਕੁਲਬੀਰ ਸਿੰਘ ਡੂਡੀ ਦੀ ਯੋਗ ਅਗਵਾਈ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ।