ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਮਲੋਟ ਵਿਖੇ 7 ਸਤੰਬਰ ਨੂੰ ਕਰਵਾਇਆ ਜਾਵੇਗਾ ਪੂਰਨਮਾਸ਼ੀ ਦਾ ਸਮਾਗਮ

ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਮਲੋਟ ਵਿਖੇ 7 ਸਤੰਬਰ ਦਿਨ ਐਤਵਾਰ ਨੂੰ ਪੂਰਨਮਾਸ਼ੀ ਦੇ ਮੌਕੇ ਤੇ ਮਹੀਨਾਵਾਰ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਭਾਈ ਸੁਖਵਿੰਦਰ ਸਿੰਘ ਬਠਿੰਡਾ ਵਾਲੇ ਅਤੇ ਬੀਬੀ ਕੁਲਵੰਤ ਕੌਰ ਰਾਏਪੁਰ ਨੇੜੇ ਅਮਰਗੜ੍ਹ ਵਾਲੇ ਕਥਾ ਕੀਰਤਨ ਸਰਵਣ ਕਰਵਾਉਣਗੇ।

ਮਲੋਟ : ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਮਲੋਟ ਵਿਖੇ 7 ਸਤੰਬਰ ਦਿਨ ਐਤਵਾਰ ਨੂੰ ਪੂਰਨਮਾਸ਼ੀ ਦੇ ਮੌਕੇ ਤੇ ਮਹੀਨਾਵਾਰ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਵੇਰੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਇਸ ਉਪਰੰਤ ਵਿਸ਼ੇਸ਼ ਕਥਾ, ਕੀਰਤਨ ਦਰਬਾਰ ਸਜਣਗੇ। ਜਿਸ ਵਿੱਚ ਭਾਈ ਸੁਖਵਿੰਦਰ ਸਿੰਘ ਬਠਿੰਡਾ ਵਾਲੇ ਅਤੇ ਬੀਬੀ ਕੁਲਵੰਤ ਕੌਰ ਰਾਏਪੁਰ ਨੇੜੇ ਅਮਰਗੜ੍ਹ ਵਾਲੇ ਕਥਾ ਕੀਰਤਨ ਸਰਵਣ ਕਰਵਾਉਣਗੇ। ਇਸ ਉਪਰੰਤ ਹੜ੍ਹ ਪੀੜ੍ਹਿਤਾਂ ਦੀ ਸੁੱਖ ਸ਼ਾਂਤੀ, ਚੜ੍ਹਦੀਕਲਾ ਲਈ ਅਰਦਾਸ ਬੇਨਤੀ ਕੀਤੀ ਜਾਵੇਗੀ।

8 ਸਤੰਬਰ ਨੂੰ ਸਵੇਰੇ ਕਰੀਬ 11:00 ਵਜੇ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਤੋਂ ਨੌਜਵਾਨਾਂ, ਕਮੇਟੀ ਵੱਲੋਂ ਇਲਾਕਾ ਨਿਵਾਸੀਆਂ, ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜ੍ਹਿਤਾਂ ਲਈ ਤਰਪਾਲਾਂ, ਮੱਛਰਦਾਨੀਆਂ, ਸੁੱਕਾ ਰਾਸ਼ਨ ਆਦਿ ਸਮੱਗਰੀ ਰਵਾਨਾ ਹੋਵੇਗੀ। ਬਾਬਾ ਬਲਜੀਤ ਸਿੰਘ ਵੱਲੋਂ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਪੂਰਨਮਾਸ਼ੀ ਦੇ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ, ਹੜ੍ਹ ਪੀੜ੍ਹਿਤਾਂ ਦੀ ਮੱਦਦ ਲਈ ਸਹਿਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕਰੋ।

Author : Malout Live