ਮੁਕਤੀਸਰ ਵੈਲਫੇਅਰ ਕਲੱਬ ਨੇ ਪੁਲਿਸ ਦੇ ਸਹਿਯੋਗ ਨਾਲ ਰਾਤ ਸਮੇਂ ਵਾਹਨਾਂ ਤੇ ਰਿਫਲੈਕਟਰ ਲਗਾਏ

ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਆਈ.ਏ.ਐੱਸ ਅਤੇ ਮਾਨਯੋਗ ਐੱਸ.ਐੱਸ.ਪੀ ਸ਼੍ਰੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ ਤੇ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਰਾਤ ਸਮੇਂ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਆਈ.ਏ.ਐੱਸ ਅਤੇ ਮਾਨਯੋਗ ਐੱਸ.ਐੱਸ.ਪੀ ਸ਼੍ਰੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ ਤੇ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਰਾਤ ਸਮੇਂ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੇ ਮੈਂਬਰ ਅਤੇ ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਸਰਦਾਰ ਗੁਰਜੰਟ ਸਿੰਘ ਜਟਾਣਾ ਅਤੇ ਏ.ਐੱਸ.ਆਈ ਰਘਬੀਰ ਸਿੰਘ ਹਾਜ਼ਿਰ ਸਨ। ਇਸ ਦੌਰਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਗੁਰਜੰਟ ਸਿੰਘ ਜਟਾਣਾ ਨੇ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਪੰਜਾਬ ਪੁਲਿਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਦਿਨ ਰਾਤ ਸੜਕ ਸੁਰੱਖਿਆ ਜਾਗਰੂਕਤਾ ਤੇ ਕੰਮ ਕਰ ਰਹੀ ਹੈ। 

ਟੀਮਾਂ ਵੱਲੋਂ ਰਲ ਕੇ ਕੋਟਕਪੂਰਾ ਰੋਡ ਵਿਖੇ ਕਮਰਸ਼ੀਅਲ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਅਤੇ ਡਰਾਈਵਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ ਆਪਣੇ ਵਾਹਨ ਘੱਟ ਰਫ਼ਤਾਰ ਵਿੱਚ ਸੜਕਾਂ ਤੇ ਚਲਾਓ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਦੌਰਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਅਸੀਂ ਸਾਰੇ ਰਲ ਕੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਹਰੇਕ ਸਾਲ ਵੱਡੇ ਪੱਧਰ ਤੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਉਂਦੇ ਹਾਂ ਅਤੇ ਇਸੇ ਦੌਰਾਨ ਹੀ ਮੁਕਤਸਰ ਸ਼ਹਿਰ ਵਿੱਚ ਮਾਘੀ ਦਾ ਮੇਲਾ ਲੱਗਦਾ ਹੈ ਜਿੱਥੇ ਲੱਖਾਂ ਸ਼ਰਧਾਲੂ ਨਮਸਤਕ ਹੋਣ ਆਉਂਦੇ ਹਨ ਇਹਨਾਂ ਪੰਜਾਬ ਭਰ ‘ਚੋਂ ਆਏ ਸ਼ਰਧਾਲੂਆਂ ਦੇ ਵਾਹਨਾਂ ਤੇ ਸਾਡੀਆਂ ਸੰਸਥਾਵਾਂ ਵੱਲੋਂ ਰਿਫਲੈਕਟਰ ਲਗਾਏ ਜਾਂਦੇ ਹਨ ਅਤੇ ਸਾਡੇ ਵੱਲੋਂ ਲਗਾਈ ਜਾਂਦੀ ਪ੍ਰਦਰਸ਼ਨੀ ਦੌਰਾਨ ਇਹਨਾਂ ਲੱਖਾਂ ਸ਼ਰਧਾਲੂਆਂ ਨੂੰ ਇੱਥੇ ਜਾਗਰੂਕ ਕੀਤਾ ਜਾਂਦਾ ਅਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਪੰਜਾਬ ਭਰ ਦੇ ਕੋਨੇ-ਕੋਨੇ ਵਿੱਚ ਜਾ ਕੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਣ ਲਈ ਜਾਗਰੂਕ ਕਰਨ। ਇਸ ਮੌਕੇ ਪੀ.ਸੀ.ਆਰ ਤੋਂ ਗੁਰਵਿੰਦਰ ਸਿੰਘ, ਦੀਪਾਂਸ਼ੂ ਕੁਮਾਰ, ਸਿਵਮ ਦੁਬਲ, ਸੰਨੀ ਪਰੂਥੀ ਅਤੇ ਪੀ.ਸੀ.ਆਰ ਦੀ ਟੀਮ ਹਾਜ਼ਿਰ ਸੀ।

Author : Malout Live