ਆਸਟ੍ਰੇਲੀਆ ਨੂੰ ਟੂਰਨਾਮੈਂਟ ਚੋਂ ਆਊਟ ਕਰ ਭਾਰਤ ਪਹੁੰਚਿਆ ਸੈਮੀ-ਫਾਈਨਲ ਵਿੱਚ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੈਂਟ ਲੂਸੀਆ ਦੇ ਡੈਰੇਨ ਸੈਮੀ ਸਟੇਡੀਅਮ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਜਗਾ ਬਣਾ ਲਈ ਹੈ। ਇਸ ਨਾਲ ਆਸਟ੍ਰੇਲੀਆ ਦਾ ਅੱਗੇ ਦਾ ਰਾਹ ਮੁਸ਼ਕਿਲ ਹੋ ਗਿਆ ਹੈ।
ਇਸ ਵਿੱਚ ਪਲੇਅਰ ਆਫ਼ ਦਿ ਮੈਚ ਲਈ ਰੋਹਿਤ ਸ਼ਰਮਾ ਨੂੰ ਚੁਣਿਆ ਗਿਆ, ਜਿਸ ਨੇ 92 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਟੀਮ ਨੂੰ ਜਿੱਤ ਹਾਸਿਲ ਕਰਵਾਈ। ਹੁਣ ਭਾਰਤ ਦਾ ਅਗਲਾ ਮੁਕਾਬਲਾ 27 ਜੂਨ ਨੂੰ ਇੰਗਲੈਂਡ ਨਾਲ ਹੋਵੇਗਾ। Author : Malout Live