ਡਾ. ਅਜੈ ਪਾਲ ਸਿੰਘ ਅਜ਼ੀਜ਼ (ਵਰਲਡ ਯੂਨੀਵਰਸਿਟੀ) ਦੇ ਸੂਫੀ ਗੀਤ ' ਈਦ ਮੇਰੀ' ਨੂੰ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਵੱਲੋਂ ਕੀਤਾ ਗਿਆ ਰਿਲੀਜ਼
ਮਲੋਟ: ਡਾ. ਅਜੈ ਪਾਲ ਸਿੰਘ ਅਜ਼ੀਜ਼, ਜੋ ਕਿ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਆਪਣੀਆਂ ਸੇਵਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਵਿਖੇ ਨਿਭਾ ਰਹੇ ਹਨ, ਵੱਲੋਂ ਲਿਖੇ ਅਤੇ ਗਾਏ ਗੀਤ 'ਈਦ ਮੇਰੀ' ਨੂੰ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਰਿਲੀਜ਼ ਕਰਦਿਆਂ ਇਸ ਖੂਬਸੂਰਤ ਗੀਤ ਲਈ ਵਧਾਈ ਦਿੱਤੀ। ਕੰਵਰ ਗਰੇਵਾਲ ਨੇ ਪੰਜਾਬ ਵਾਸੀਆਂ ਨੂੰ ਇਸ ਤਰ੍ਹਾਂ ਦੇ ਗੀਤਾਂ ਨੂੰ ਵੱਧ ਤੋਂ ਵੱਧ ਪਿਆਰ ਦੇਣ ਅਤੇ ਸ਼ੇਅਰ ਕਰਨ ਦੀ ਬੇਨਤੀ ਵੀ ਕੀਤੀ ਤੇ ਕਿਹਾ ਕਿ ਪੰਜਾਬ ਇਸ ਤਰ੍ਹਾਂ ਦੇ ਗੀਤ ਚਾਹੁੰਦਾ ਹੈ ਤੇ ਇਹੀ ਪੰਜਾਬ ਦਾ ਖੂਬਸੂਰਤ ਕਲਚਰ ਹੈ,
ਜਿਸਨੂੰ 'ਈਦ ਮੇਰੀ' ਗੀਤ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਗੀਤ ਡਾ. ਅਜੈ ਪਾਲ ਸਿੰਘ ਅਜ਼ੀਜ਼ ਵੱਲੋਂ ਆਪਣੇ ਯੂ-ਟਿਊਬ ਚੈਨਲ (Dr. Ajay Pal Singh Azeez) ਉੱਤੇ ਹੀ ਪ੍ਰਮੋਟ ਕੀਤਾ ਗਿਆ ਹੈ। ਗੀਤ ਦੀ ਕੰਪੋਜੀਸ਼ਨ ਮਾਸਟਰ ਬਿਕਰਮਜੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਗੀਤ ਤੋਂ ਪਹਿਲਾਂ ਡਾ. ਅਜੈ ਪਾਲ ਸਿੰਘ ਅਜ਼ੀਜ਼ ਦੀ ਗੀਤ 'ਅਰਦਾਸ' ਲੰਡਨ ਵਿਖੇ ਰਿਲੀਜ਼ ਹੋਇਆ ਸੀ, ਜਿਸ ਨੂੰ ਸਰੋਤਿਆਂ ਨੇ ਬੜਾ ਭਰਵਾਂ ਹੁੰਗਾਰਾ ਦਿੱਤਾ ਸੀ। Author: Malout Live