ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲ੍ਹੇ ਦੇ ਵੱਖ ਵੱਖ ਸਕੂਲਾ ਵਿੱਚ ਸੁਰੂ ਹੋਏ ਸਲੋਗਨ ਅਤੇ ਲਿਖਤੀ ਲੇਖ ਮੁਕਾਬਲੇ

ਸ੍ਰੀ ਮੁਕਤਸਰ ਸਾਹਿਬ  ਮਾਰਚ :- ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ  ਸਲੋਗਨ  ਲਿਖਤ ਲੇਖ ਮੁਕਾਬਲੇੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਅੱਜ  ਸਰਕਾਰੀ ਹਾਈ ਸਕੂਲ ਬਰਕੰਦੀ ਵਿਖੇ ਬੱਚਿਆਂ ਵਿਚ ਇਹ ਮੁਕਾਬਲੇ  ਕਰਵਾਏ ਗਏ। ਸਕੂਲ ਮੁੱਖੀ ਅਧਿਆਪਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਸ੍ਰੀਮਤੀ ਅੰਜੂ ਗੁਪਤਾ ਜਿ਼ਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਅਤੇ ਉਪ ਸਿੱਖਿਆ ਅਫਸਰ ਕਪਿਲ ਸ਼ਰਮਾ ਦੀਆਂ ਹਦਾਇਤਾਂ ਦੇ ਚੱਲਦਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਇਸ  ਸਕੂਲ ਵਿੱਚ ਮੁਕਾਬਲੇ ਕਰਵਾਏ ਗਏ। ਇਹਨਾਂ ਸਲੋਗਨ ਅਤੇ  ਲਿਖਤੀ ਲੇਖ ਮੁਕਾਬਲਿਆ ਵਿੱਚ ਵੱਖ ਵੱਖ ਕਲਾਸਾਂ ਦੇ ਬੱਚਿਆਂ ਨੇ ਭਾਗ ਲਿਆ।

 ਉਹਨਾ ਦੱਸਿਆ ਕਿ ਸਲੋਗਨ ਮੁਕਾਬਲੇ ਵਿਚ ਖੁਸਦੀਪ ਕੋਰ ਨੇ ਪਹਿਲਾ ਅਤੇ ਸਰਬਜੀਤ ਕੋਰ ਨੇ ਦੂਜਾ ਅਤੇ ਜਸ਼ਨਪ੍ਰੀਤ ਕੋਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਹੀ  ਲੇਖ ਲਿਖਤੀ ਮੁਕਾਬਲੇ ਵਿਚ ਪਹਿਲਾ ਸਥਾਨ ਪਵਨਦੀਪ ਕੋਰ ਅਤੇ ਦੂਸਰਾ ਜਸਮੀਤ ਕੋਰ ਅਤੇ ਤੀਸਰਾ ਸਥਾਨ ਰਮਨਦੀਪ ਕੋਰ ਨੇ ਪ੍ਰਾਪਤ ਕੀਤਾ। ਉਹਨਾ ਦੱਸਿਆ ਕਿ ਇਹਨਾ ਮੁਕਾਬਲਿਆਂ ਦੌਰਾਨ ਸਮੂਹ ਸਕੂਲ ਸਟਾਫ ਨੇ ਪੂਰਾ ਸਹਿਯੋਗ ਦਿਤਾ।