ਬੋਲਾਪਾਣ ਤੋਂ ਬਚਣ ਲਈ ਸਮੇ ਸਮੇ ਸਿਰ ਕੰਨਾਂ ਦੀ ਜਾਂਚ ਕਰਵਾਉਣੀ ਜਰੂਰੀ: ਡਾ. ਜਾਗਰਿਤੀ ਚੰਦਰ

,

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ  ਦੇਣ ਲਈ ਅਤੇ ਲੋਕਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਚਲਾਏੇ ਵੱਖ ਵੱਖ ਨੈਸ਼ਨਲ ਪ੍ਰੋਗ੍ਰਾਮ ਚਲਾਏ ਗਏ ਹਨ। ਜਿਲਾ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨੈਸ਼ਨਲ ਪ੍ਰੋਗ੍ਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ  ਆਫ ਡੈਫਨੈਸ ਅਧੀਨ ਵਿਸ਼ਵ ਸੁਣਾਈ ਦਿਵਸ ਮੰਗਲਵਾਰ ਨੂੰ ਜਾਗਰੁਕਤਾ ਰੈਲੀ ਕੱਢ ਕੇ ਮਨਾਇਆ ਗਿਆ । ਇਸ ਰੈਲੀ ਨੂੰ ਡਾ. ਜਾਗਰਿਤੀ ਚੰਦਰ ਅਤੇ ਡਾ. ਰੰਜੂ ਸਿੰਗਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਮੇਂ ਡਾ. ਕੰਵਲਜੀਤ ਸਿੰਘ, ਡਾ. ਨਰੇਸ਼ ਪਰੂਥੀ, ਡਾ. ਬੰਦਨਾ ਬਾਂਸਲ, ਡਾ. ਪਰਮਦੀਪ, ਸ਼੍ਰੀ ਗੁਰਤੇਜ ਸਿੰਘ,ਸ਼੍ਰੀ ਸੁਖਮੰਦਰ ਸਿੰਘ, ਭਗਵਾਨ ਦਾਸ, ਲਾਲ ਚੰਦ, ਸੰਦੀਪ ਕੁਮਾਰ, ਰੋਸ਼ਨ ਲਾਲ ਚਾਵਾਲ ਤੋਂ ਇਲਾਵਾ ਸਿਹਤ ਸਟਾਫ ਅਤੇ ਆਸ਼ਾ ਵਰਕਰਜ਼ ਹਾਜ਼ਰ ਸਨ । ਇਹ ਰੈਲੀ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ ਏਰੀਏ ਹੁੁੰਦੀ ਹੋਈ ਵਾਪਸ ਦਫਤਰ ਪਹੁੰਚੀ। ਵਿਸ਼ਵ ਸੁਣਾਈ ਦਿਵਸ ਦੇ ਸਬੰਧ ਵਿਚ  ਦਫਤਰ ਸਿਵਲ ਸਰਜਨ, ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲਾ ਪੱਧਰੀ ਸਮਾਗਮ ਕੀਤਾ ਗਿਆ। ਇਸ ਦੋਰਾਨ ਡਾ. ਜਾਗਰਿਤੀ ਚੰਦਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਮੈਡੀਕਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਰਾਹੀਂ ਘਰ ਘਰ ਜਾਗਰੁਕਤਾ ਕੀਤੀ ਜਾਵੇਗੀ ਅਤੇ ਘੱਟ ਸੁਣਾਈ ਦੇਣ ਵਾਲੇ ਕੇਸਾਂ ਦੀ ਸਨਾਖਤ ਕੀਤੀ ਜਾਵੇਗੀ । ਇਸ ਸਮੇਂ ਉਨਾ ਕਿਹਾ ਕਿ ਉੱਚੀ ਅਵਾਜ ਵਿਚ ਹਾਰਨ ਵਜਾਉਣਾ, ਡੀ.ਜੇ ਚਲਾਉਣਾ, ਈਅਰ ਫੋਨ ਵਰਤਣ ਨਾਲ ਕੰਨਾਂ ਦੀ ਸੁਨਣ ਸ਼ਕਤੀ ਤੇ ਗੰਭੀਰ ਅਸਰ ਪੈ ਸਕਦਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬੰਦਨਾ ਬਾਂਸਲ ਨੇ ਦੱਸਿਆ ਕਿ ਵਿਸ਼ਵ ਸੰਸਥਾ ਅਨੁਸਾਰ ਭਾਰਤ ਵਿੱਚ ਲੱਗਭਗ 6.3 ਪ੍ਰਤੀਸ਼ਤ ਲੋਕ ਸੁਣਨ ਦੀ ਸੰਤੁਲਨਾ  ਗੁਵਾ ਰਹੇ ਹਨ।     0 ਤੋਂ 14 ਸਾਲ ਤੱਕ ਦੇ ਬੱਚਿਆਂ ਦੀ  ਵੱਡੀ ਗਿਣਤੀ ਵਿੱਚ ਸੁਣਨ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਜਿਸ ਕਰਕੇ ਬੱਚਿਆਂ ਵਿੱਚ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਭਾਰਤੀਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮਾਇਲਡ ਡਿਗਰੀ ਜਾਂ ਇੱਕ ਸਾਈਡ ਦੀ ਸੁਣਨ ਸ਼ਕਤੀ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਹਰੇਕ ਉਮਰ ਵਰਗ ਦੇ ਮਨੱੁਖਾਂ ਨੂੰ ਕੰਨਾਂ ਦੇ ਇਨਾਂ ਨੁਕਸਾਨਾਂ ਅਤੇ ਬੋਲਾਪਣ ਤੋਂ ਬਚਾਉਣਾ, ਜਲਦੀ ਪਹਿਚਾਣ ਕਰਨਾ, ਇਲਾਜ ਅਤੇ ਮੈਡੀਕਲ ਪੁਨਰਵਾਸ ਕਰਨਾ ਹੈ। ਇਸ ਸਮੇਂ ਡਾ ਬੰਦਨਾ ਬਾਂਸਲ ਕੰਨ, ਨੱਕ ਅਤੇ ਗਲੇ ਦੇ ਮਾਹਿਰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਟੇਨਿੰਗ ਤੋਂ ਬਾਅਦ ਸਾਰੇ ਸਟਾਫ਼ ਵੱਲੋਂ ਫੀਲਡ ਵਿੱਚ ਇਨਾਂ ਕੰਨਾਂ ਦੀ ਮੁਸ਼ਕਿਲਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸਰਵੇ ਕਰਕੇ ਕੰਨਾਂ ਦੀ ਮੁਸ਼ਕਿਲਾਂ ਵਾਲੇ ਲੋਕਾਂ ਨੂੰ ਲੱਭਿਆ ਜਾਵੇਗਾ ਅਤੇ ਉਹਨਾਂ ਦਾ ਸੰਭਵ ਇਲਾਜ ਅਤੇ ਮੈਡੀਕਲ ਪੁਨਰਵਾਸ ਕੀਤਾ ਜਾਵੇਗਾ। ਇਸ ਸਮੇਂ ਗੁਰਤੇਜ਼ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਔਰਤ ਰੋਗਾਂ ਦੇ ਮਾਹਿਰ ਡਾਕਟਰ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਨੁੰ ਵੀ ਇਹ ਟ੍ਰੇਨਿੰਗ ਕਰਵਾਈ ਗਈ ਹੈ ਤਾਂ ਜ਼ੋ ਜਣੇਪੇ ਤੋਂ ਤੁਰੰਤ ਬਾਅਦ ਜਾ ਬਚਪਨ ਵਿੱਚ ਘੱਟ ਸੁਨਾਈ ਦੇਣ ਵਾਲੇ ਕੇਸਾਂ ਦੀ ਸਨਾਖਤ ਹੋ ਸਕੇ।