ਸ਼ੁੱਭਦੀਪ ਸਿੰਘ ਸਿੱਧੂ ਦੇ ਜਨਮ ਦਿਹਾੜੇ ਤੇ ਮਲੋਟ ਦੇ ਨੌਜਵਾਨਾਂ ਵੱਲੋਂ ਲਗਾਈ ਜਾਵੇਗੀ ਛਬੀਲ
ਮਲੋਟ:- ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਨ ਮੌਕੇ ਤੇ ਮਲੋਟ ਦੇ ਨੌਜਵਾਨਾਂ ਵੱਲੋਂ ਕੱਲ੍ਹ (11-06-2022) ਸਵੇਰੇ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਗੁਰਦੁਆਰਾ ਰੋਡ ਤੇ ਸਥਿਤ ਝਾਂਬ ਗੈਸਟ ਹਾਊਸ ਦੇ ਮੇਨ ਗੇਟ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ। ਇਸ ਮੌਕੇ ਪਿਊਸ਼ ਬੱਠਲਾ, ਅਕਾਸ਼ ਜਾਖਲ, ਮੁਨੀਸ਼ ਗੌਤਮ, ਸੌਰਵ ਰਾਠੌਰ, ਸ਼ੁੱਭਮ ਛਾਬੜਾ, ਅਰੁਣ ਸੋਲੰਕੀ, ਸਰਬਜੀਤ, ਰਾਹੁਲ ਨਾਗਰ, ਵਿਸ਼ਾਲ ਨਾਗਰ, ਸੰਜੂ ਕੁਮਾਰ, ਰਾਹੁਲ ਚੁੱਘ ਆਦਿ ਮੈਂਬਰਾਂ ਦੁਆਰਾ ਸੇਵਾ ਨਿਭਾਈ ਜਾਵੇਗੀ। Author : Malout Live