ਸਿਹਤ ਵਿਭਾਗ ਵਲੋਂ ਸਮਰ ਕੈਂਪ ਦੌਰਾਨ ਲਗਾਇਆ ਗਿਆ ਮੈਡੀਕਲ ਚੈਕਅਪ ਕੈਂਪ
ਮਲੋਟ:- ਵਧੀਕ ਡਿਪਟੀ ਕਮਿਸ਼ਨਰ(ਜ), ਸ੍ਰੀ ਮੁਕਤਸਰ ਸਾਹਿਬ, ਮਿਸ. ਰਾਜਦੀਪ ਕੌਰ ਦੀ ਅਗਵਾਈ ਹੇਠ ਸ਼ੇਖ ਫਰੀਦ ਸਰਕਾਰੀ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ ਝੁੱਗੀਆਂ-ਝੋਪੜੀਆਂ ਵਿੱਚ ਰਹਿ ਰਹੇ ਬੱਚਿਆਂ ਲਈ ਚਲਾਏ ਜਾ ਰਹੇ ਸਮਰ ਕੈਂਪ ਵਿੱਚ ਸਿਹਤ ਵਿਭਾਗ ਵੱਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ(ਜ) ਨੇ ਸਲੱਮ ਏਰੀਆ ਦੇ ਬੱਚਿਆਂ ਨੂੰ ਗਰਮੀ ਤੋਂ ਬਚਣ ਲਈ ਝੁੱਗੀਆਂ-ਝੋਪੜੀਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਸੈਂਡਲ ਵੀ ਮੁਹੱਈਆ ਕਰਵਾਏ ਗਏ। ਜਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਨੇ ਦੱਸਿਆ ਕਿ ਕੈਂਪ ਦੌਰਾਨ ਇਨ੍ਹਾਂ ਬੱਚਿਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ, ਉਨ੍ਹਾਂ ਦਾ ਸਿਹਤ ਚੈਕਅਪ ਕੀਤਾ ਗਿਆ ਅਤੇ ਲੋੜਵੰਦ ਬੱਚਿਆਂ ਨੂੰ ਦਵਾਈਆਂ ਵੀ ਮੁਹੱਈਆਂ ਕਰਵਾਈਆਂ ਗਈਆਂ।
ਜਿਹੜੇ ਬੱਚਿਆਂ ਨੂੰ ਕੋਈ ਗੰਭੀਰ ਬਿਮਾਰੀ ਪਾਈ ਗਈ, ਉਨ੍ਹਾਂ ਦੇ ਰੈਫਰਰ ਕਾਰਡ ਬਣਾ ਕੇ ਸਰਕਾਰੀ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਰੈਫਰ ਕੀਤਾ ਗਿਆ। ਇਸ ਤੋਂ ਇਲਾਵਾ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਬੱਚਿਆਂ ਨੂੰ ਓ.ਆਰ.ਐਸ. ਦੇ ਪੈਕਟ ਵੀ ਦਿੱਤੇ ਗਏ। ਇਸ ਦੌਰਾਨ ਡਾ. ਸ਼ਿਵਾਨੀ ਨਾਗਪਾਲ, ਜਿਲਾ ਬਾਲ ਸੁਰੱਖਿਆ ਅਫਸਰ, ਡਾ. ਗੀਤਾ, ਡਾ. ਯਸ਼ਪਾਲ, ਸ. ਹਰਜੀਤ ਸਿੰਘ, ਡਿਪਟੀ ਜਿਲ੍ਹਾ ਸਿੱਖਿਆ ਅਫਸਰ, ਸ੍ਰੀ ਕਮਲਜੀਤ ਸਿੰਘ, ਸਟੇਟ ਕੋਆਰਡੀਨੇਟਰ, ਪੜੋ ਪੰਜਾਬ-ਪੜਾਓ ਪੰਜਾਬ, ਸ੍ਰੀਮਤੀ ਆਰਤੀ ਮਿੱਡਾ, ਫਾਰਮੇਸੀ ਅਫਸਰ, ਸ੍ਰੀਮਤੀ ਨਵਜੋਤ ਕੌਰ,ਸਟਾਫ ਨਰਸ, ਸ੍ਰੀਮਤੀ ਸੁਖਵੀਰ ਕੌਰ, ਏ.ਐਨ.ਐਮ, ਸ੍ਰੀਮਤੀ ਜਸਵੀਰ ਕੌਰ, ਆਸ਼ਾ ਵਰਕਰ, ਸ੍ਰੀਮਤੀ ਹੀਨਾ ਆਊਟਰੀਚ ਵਰਕਰ, ਜਿਲ੍ਹਾ ਬਾਲ ਸੁਰੱਖਿਆ ਵਿਭਾਗ, ਸ. ਵਰਿੰਦਰਪਾਲ ਸਿੰਘ ਗਲੋਰੀ, ਸਮਾਜ ਸੇਵਕ ਆਦਿ ਮੌਜੂਦ ਸਨ। Author : Malout Live