ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਦਿੱਤੀ ਸਹਾਇਤਾ ਰਾਸ਼ੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾਕਟਰ ਐੱਸ.ਪੀ ਸਿੰਘ ਓਬਰਾਏ ਵੱਲੋਂ ਅਪਣੀ ਨੇਕ ਕਮਾਈ ਵਿੱਚੋਂ 98% ਹਿੱਸਾ ਬਿਨ੍ਹਾਂ ਕਿਸੇ ਵੀ ਭੇਦਭਾਵ ਤੋਂ ਮਾਨਵਤਾ ਦੀ ਭਲਾਈ ਲਈ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਪੈਨਸ਼ਨਾਂ, ਨੌਜਵਾਨੀ ਨੂੰ ਨਸ਼ਿਆਂ ਅਤੇ ਬੇਰੁਜ਼ਗਾਰੀ ਤੋਂ ਬਚਾਉਣ ਲਈ ਮੁਫ਼ਤ ਸਿਖਲਾਈ ਸੈਂਟਰ, ਗਰੀਬੀ ਤੋਂ ਪੀੜਿਤ ਲੋਕਾਂ ਨੂੰ ਇਲਾਜ ਲਈ ਪੈਸੇ ਅਤੇ ਹੋਰ ਜਿੱਥੇ ਵੀ ਮਾਨਵਤਾ ਤੇ ਕੋਈ ਵੀ ਤ੍ਰਾਸਦੀ ਆਉਂਦੀ ਹੈ ਤਾਂ ਓਬਰਾਏ ਉੱਥੇ ਮਸੀਹਾ ਬਣ ਕੇ ਪਹੁੰਚਦੇ ਹਨ। ਇਸ ਲੜੀ ਤਹਿਤ ਸਰਦਾਰ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਮਲੋਟ ਰੋਡ ਤੇ 18 ਅੰਗਹੀਣ ਵਿਅਕਤੀਆਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈਕ ਤਕਸੀਮ ਕੀਤੇ ਗਏ।

ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅੰਗਹੀਣ ਵਿਅਕਤੀਆਂ ਵੱਲੋਂ ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਓਬਰਾਏ ਸਾਡੀ ਲਾਠੀ ਬਣੇ ਹੋਏ ਹਨ ਇਹਨਾਂ ਦੀ ਕਿਰਪਾ ਕਾਰਨ ਸਾਨੂੰ ਕਦੇ ਵੀ ਬਾਂਝਪਨ ਮਹਿਸੂਸ ਨਹੀਂ ਹੋਇਆ। ਇਸ ਦੌਰਾਨ ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜ਼ੋਨ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੁਕਤਸਰ ਸਾਹਿਬ ਟੀਮ ਵੱਲੋਂ ਓਬਰਾਏ ਦੀ ਕਿਰਪਾ ਕਾਰਨ ਵੱਡੀ ਪੱਧਰ ਤੇ ਲੋਕ ਭਲਾਈ ਦੇ ਕੰਮ ਜਾਰੀ ਹਨ। ਇਸ ਮੌਕੇ ਬਲਵਿੰਦਰ ਸਿੰਘ ਬਰਾੜ, ਗੁਰਪਾਲ ਸਿੰਘ ਪਾਲੀ,ਮਾਸਟਰ ਜਸਪਾਲ ਸਿੰਘ, ਮਾਸਟਰ ਰਾਜਿੰਦਰ ਸਿੰਘ,ਬਲਜੀਤ ਸਿੰਘ ਮਾਨ,ਬਰਨੇਕ ਸਿੰਘ, ਸੁਖਬੀਰ ਸਿੰਘ ਜ਼ੈਲਦਾਰ, ਗੁਰਜੀਤ ਸਿੰਘ ਜੀਤਾ, ਮਲਕੀਤ ਸਿੰਘ, ਅਸ਼ੋਕ ਕੁਮਾਰ, ਗੁਰਦੇਵ ਸਿੰਘ ਬਾਦਲ ਹਾਜਿਰ ਸਨ। Author: Malout Live