ਕੌਂਸਲ ਆਫ ਜੂਨੀਅਰ ਇੰਜੀਨਿਅਰਜ਼ ਦੀ ਸਟੇਟ ਕਮੇਟੀ ਦੀ ਹੋਈ ਮੀਟਿੰਗ ਵਿੱਚ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕੀਤਾ ਫੈਂਸਲਾ

ਮਲੋਟ:- ਕੌਂਸਲ ਆਫ ਜੂਨੀਅਰ ਇੰਜੀਨਿਅਰਜ਼ ਦੀ ਸਟੇਟ ਕਮੇਟੀ ਦੇ ਫੈਂਸਲੇ ਅਨੁਸਾਰ ਸੈਂਟਰਲ ਸਟੋਰ ਮਲੋਟ ਦੇ ਸਾਹਮਣੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਮੰਡਲ ਅਬੋਹਰ, ਮੰਡਲ ਫਾਜਿਲਕਾ, ਮੰਡਲ ਗਿੱਦੜਬਾਹਾ, ਮੰਡਲ ਮਲੋਟ ਅਤੇ ਮੰਡਲ ਬਾਦਲ ਦੇ ਪਾਵਰ ਇੰਜੀਨਿਅਰਜ਼ ਨੇ ਭਾਗ ਲਿਆ। ਸਰਕਲ ਸਕੱਤਰ ਇੰਜ. ਹਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਪੰਜਾਬ ਦਾ ਪਾਵਰ ਇੰਜੀਨਿਅਰ ਮਿਤੀ 10-12-2021 ਤੋਂ ਲਗਾਤਾਰ ਸਮੂਹਿਕ ਛੁੱਟੀਆਂ ਭਰ ਕੇ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਮੈਨੇਜਮੈਂਟ ਕੌਂਸਲ ਨਾਲ ਲਿਖਤੀ ਸਮਝੋਤਾ ਕਰਨ ਦੇ ਬਾਵਜੂਦ ਵੀ ਪਾਵਰ ਇੰਜੀਨਿਅਰਜ਼ ਮੂਲ ਤਨਖਾਹ 17450/- ਤੋਂ ਵਧਾ ਕੇ 19770/-ਕਰਨ ਲਈ ਸਰਕੂਲਰ ਜਾਰੀ ਨਹੀ ਕਰ ਰਹੀ। ਸਰਕਲ ਕਨਵੀਨਰ ਇੰਜ. ਜੈਇੰਦਰ ਮਹੇਸ਼ਵਰੀ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਜਾਣਕਾਰੀ ਦਿੱਤੀ ਕਿ ਸਾਡੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਤੇ ਸਮੂਹ ਜੇ.ਈ ਦਾ ਮਾਸ ਕੈਜੂਅਲ ਲੀਵ ਅਤੇ ਰੋਸ ਰੈਲੀਆਂ ਰਾਹੀ ਸੰਘਰਸ਼ ਜਾਰੀ ਰਹੇਗਾ। ਕੌਂਸਲ ਦੇ ਵੱਖ-ਵੱਖ ਮੰਡਲ ਪ੍ਰਧਾਨਾਂ ਅਤੇ ਆਗੂਆਂ ਨੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸਾਰੇ ਮੈਂਬਰਾਂ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਸਮੂਹ ਜੇ.ਈਜ਼, ਏ.ਏ.ਈ ਅਤੇ ਏ.ਈਜ਼ ਦਾ ਛੁੱਟੀ ਤੇ ਜਾਣ ਨਾਲ ਪੀ.ਐੱਸ.ਪੀ.ਸੀ.ਐੱਲ ਦਾ ਸਾਰਾ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਛੁੱਟੀ ਤੇ ਜਾਣ ਨਾਲ ਸਟੋਰ ਬੰਦ, ਐਮ.ਈ ਲੈਬ ਬੰਦ ਹੋਣ ਕਾਰਨ ਖਪਤਕਾਰਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਮੈਨੇਜਮੈਂਟ ਨੂੰ ਹੋਰ ਕੋਈ ਗਲਤ ਹੱਥਕੰਢੇ ਅਪਣਾਉਣੇ ਪੈ ਰਹੇ ਹਨ ਜਿਨ੍ਹਾਂ ਦੇ ਨਤੀਜੇ ਆਉਣ ਵਾਲੇ ਭਵਿੱਖ ਵਿੱਚ ਚੰਗੇ ਨਹੀ ਹੋਣਗੇ। ਸਾਰੇ ਬੁਲਾਰਿਆਂ ਨੇ ਚੇਤਾਵਨੀ ਦਿੰਦਿਆਂ ਦੱਸਿਆਂ ਕਿ ਜੇਕਰ 15 ਦਸੰਬਰ ਤੱਕ ਮੈਨੇਜਮੈਂਟ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਜਿਸਦੀ ਸਾਰੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ। ਇਸ ਰੈਲੀ ਨੂੰ ਅਬੋਹਰ ਮੰਡਲ ਦੇ ਪ੍ਰਧਾਨ ਇੰਜ. ਸੁਸ਼ੀਲ ਕੁਮਾਰ, ਜਿਲ੍ਹਾ ਪ੍ਰਧਾਨ ਇੰਜ. ਮਨੋਹਰ ਲਾਲ, ਫਾਜਿਲਕਾ ਦੇ ਸਕੱਤਰ ਇੰਜ. ਰਵਿੰਦਰ ਮੋਹਨ,ਸਰਕਲ ਦੇ ਸੀਨੀ.ਮੀਤ ਪ੍ਰਧਾਨ ਇੰਜ.ਰਵੀ ਕੁਮਾਰ ਆਦਿ ਨੇ ਰੈਲੀ ਨੂੰ ਸੰਬੋਧਿਤ ਕੀਤਾ। ਮਲੋਟ ਮੰਡਲ ਦੇ ਸਕੱਤਰ ਇੰਜ. ਇੰਦਰਜੀਤ ਸਿੰਘ ਨੇ ਸਟੇਜ ਦੀ ਕਾਰਵਾਈ ਕਰਦਿਆਂ ਹੋਇਆ ਸਮੂਹ ਕੌਂਸਲ ਇੰਜੀਨਿਅਰਜ਼ ਨੂੰ ਸੰਘਰਸ਼ ਦੇ ਮੈਦਾਨ ਵਿੱਚ ਡਟੇ ਰਹਿਣ ਦੀ ਅਪੀਲ ਕੀਤੀ।