ਪਾਵਰਕਾਮ ਸੀ.ਐੱਚ.ਬੀ ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ 2 ਅਗਸਤ ਨੂੰ ਬਿਜਲੀ ਮੰਤਰੀ ਪੰਜਾਬ ਦੇ ਘਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਾ ਐਲਾਨ
ਪਾਵਰਕਾਮ ਸੀ.ਐੱਚ.ਬੀ ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਕਰਨ ਉਪਰੰਤ 2 ਅਗਸਤ ਦਿਨ ਐਤਵਾਰ ਨੂੰ ਬਿਜਲੀ ਮੰਤਰੀ ਪੰਜਾਬ ਦੇ ਘਰ ਅੰਮ੍ਰਿਤਸਰ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ ਕੀਤਾ ਗਿਆ ਹੈ।
ਮਲੋਟ (ਪੰਜਾਬ) : ਪਾਵਰਕਾਮ ਸੀ.ਐੱਚ.ਬੀ ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਕਰਨ ਉਪਰੰਤ 2 ਅਗਸਤ ਦਿਨ ਐਤਵਾਰ ਨੂੰ ਬਿਜਲੀ ਮੰਤਰੀ ਪੰਜਾਬ ਦੇ ਘਰ ਅੰਮ੍ਰਿਤਸਰ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ ਕੀਤਾ ਗਿਆ ਹੈ।
ਮੈਨੇਜ਼ਮੈਂਟ ਵੱਲੋਂ ਕਾਮਿਆਂ ਦੀ ਮੰਗਾਂ ਹੱਲ ਨਾ ਕਰਨ ਤੇ ਮੀਟਿੰਗ ਨਾ ਕਰਨ ਤੇ ਅੜਲ ਰਵੱਈਏ ਨੂੰ ਨੱਥ ਪਾਉਣ ਲਈ ਧਰਨਾ ਰੱਖਿਆ ਗਿਆ ਹੈ। ਸੂਬਾ ਕਮੇਟੀ ਦੇ ਮੈਂਬਰਾਂ ਵੱਲੋਂ 2 ਅਗਸਤ ਦੇ ਧਰਨੇ ਦੀ ਪਰਿਵਾਰਾਂ ਵਿੱਚ ਘਰ-ਘਰ ਜਾ ਕੇ ਤਿਆਰੀ ਕਰਨ ਦੀ ਅਪੀਲ ਕੀਤੀ, ਜਦੋਂ ਤੱਕ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ੍ਹ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
Author : Malout Live