ਲੈਬੋਰੇਟਰੀ ਐਸੋਸੀਏਸ਼ਨ (ਜੈ ਮਿਲਾਪ) ਵੱਲੋਂ ਲਗਾਇਆ ਗਿਆ ਖੂਨ ਜਾਂਚ ਕੈਂਪ

ਮਲੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲੈਬੋਰੇਟਰੀ ਐਸੋਸੀਏਸ਼ਨ (ਜੈ ਮਿਲਾਪ) ਵੱਲੋਂ ਪ੍ਰਧਾਨ ਡਾ. ਹਰਮੇਸ਼ ਕਮਰਾ ਦੀ ਅਗਵਾਈ ਵਿੱਚ ਖੂਨ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿੱਚ ਲਗਭਗ 50 ਦੇ ਕਰੀਬ ਬੱਚਿਆਂ ਦੇ ਖੂਨ ਦੀ ਜਾਂਚ ਕੀਤੀ ਗਈ।

ਮਲੋਟ : ਮਲੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲੈਬੋਰੇਟਰੀ ਐਸੋਸੀਏਸ਼ਨ (ਜੈ ਮਿਲਾਪ) ਵੱਲੋਂ ਪ੍ਰਧਾਨ ਡਾ. ਹਰਮੇਸ਼ ਕਮਰਾ ਦੀ ਅਗਵਾਈ ਵਿੱਚ ਖੂਨ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿੱਚ ਲਗਭਗ 50 ਦੇ ਕਰੀਬ ਬੱਚਿਆਂ ਦੇ ਖੂਨ ਦੀ ਜਾਂਚ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਡਾ. ਹਰਮੇਸ਼ ਕਮਰਾ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਲੋਕ ਭਲਾਈ ਦੇ ਕੰਮਾਂ ਨੂੰ ਵੱਧ ਤੋਂ ਵੱਧ ਤਰਜ਼ੀਹ ਦਿੱਤੀ ਜਾ ਰਹੀ ਹੈ, ਇਸੇ ਲੜੀ ਤਹਿਤ ਸਕੂਲ ਵਿਖੇ ਇਹ ਖੂਨ ਜਾਂਚ ਕੈਂਪ ਲਗਾਇਆ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਅਜਿਹੇ ਲੋਕ ਭਲਾਈ ਦੇ ਕੰਮ ਕਰਨਗੇ ਤਾਂ ਜੋ ਲੋਕਾਂ ਦਾ ਵੱਧ ਤੋਂ ਵੱਧ ਭਲਾ ਹੋ ਸਕੇ।

ਇਸ ਮੌਕੇ ਮੁੱਖ ਅਧਿਆਪਿਕਾ ਰਮਨਦੀਪ ਕੌਰ ਨੇ ਐਸੋਸੀਏਸ਼ਨ ਦੇ ਇਸ ਕੈਂਪ ਦੀ ਸ਼ਲਾਘਾ ਕਰਦੇ ਹੋਏ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੈਸ਼ੀਅਰ ਮਲਕੀਤ ਭੁੱਲਰ, ਰਵਿੰਦਰ ਸਿੰਘ, ਸੋਨਾ ਸਿੰਘ, ਅਮਨ ਸਿੰਘ, ਪ੍ਰਦੀਪ ਸ਼ਰਮਾ, ਵਿਕਰਮ, ਮਨਦੀਪ ਸਿੰਘ ਮੈਂਬਰ, ਸਕੂਲ ਸਟਾਫ਼ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰਜੀਤ ਕੌਰ, ਹਰੀਸ਼ ਕੁਮਾਰ ਆਦਿ ਹਾਜ਼ਿਰ ਸਨ।

Author : Malout Live