ਪੋਲੀਓ ਵੈਕਸੀਂਨ ਦੀ ਖੁਰਾਕ ਤੋਂ ਇੱਕ ਵੀ ਬੱਚਾ ਵਾਂਝਾ ਨਾ ਰਹੇ- ਡਾ. ਸੁਨੀਲ ਬਾਂਸਲ
ਮਲੋਟ: ਮਾਨਯੋਗ ਸਿਵਲ ਸਰਜਨ ਡਾ. ਨਵਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਲਸ ਪੋਲੀਓ ਮੁਹਿੰਮ ਦੇ ਸੰਬੰਧ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਤੋਂ ਸੁਰੱਖਿਅਤ ਰੱਖਣ ਲਈ 3 ਤੋਂ 5 ਮਾਰਚ ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਡਾ. ਸੁਨੀਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਮਲੋਟ ਦੀ ਅਗਵਾਈ ਹੇਠ 29 ਟੀਮਾਂ ਦੀ ਰਵਾਨਗੀ ਕੀਤੀ ਗਈ ਜੋ
ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣਗੇ। ਇਸ ਸੰਬੰਧੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਪਲਸ ਪੋਲੀਓ ਬੂਥ ਵੀ ਬਣਾਏ ਗਏ ਹਨ। ਇਸ ਸਮੇਂ ਸਹਾਇਕ ਸਿਵਲ ਸਰਜਨ ਡਾ. ਪ੍ਰਭਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਮਲੋਟ ਵਿਖੇ ਬਣਾਏ ਗਏ ਬੂਥ ਤੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਆ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਸਬੀਰ ਕੌਰ, ਹਰਜੀਤ ਸਿੰਘ, ਸੁਖਨਪਾਲ ਸਿੰਘ ਅਤੇ ਆਸ਼ਾ ਵਰਕਰ ਵੀ ਹਾਜ਼ਿਰ ਸਨ। Author: Malout Live