ਮਲੋਟ ਵਾਸੀ ਨਰਿੰਦਰ ਕੁਮਾਰ ਨਾਲ ਬੇਟੇ ਦੇ ਨਾਮ ਤੇ ਹੋਈ 1 ਲੱਖ 80 ਹਜ਼ਾਰ ਰੁਪਏ ਦੀ ਠੱਗੀ
ਮਲੋਟ : ਥਾਣਾ ਸਿਟੀ ਮਲੋਟ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਰਿੰਦਰ ਕੁਮਾਰ ਪੁੱਤਰ ਸਰਦਾਰੀ ਲਾਲ ਵਾਸੀ ਮੇਨ ਬਜ਼ਾਰ, ਗਲੀ ਨੰਬਰ 02, ਮਲੋਟ ਨੇ ਦੱਸਿਆ ਕਿ ਉਸਦਾ ਬੇਟਾ ਪਿਛਲੇ 10 ਸਾਲਾਂ ਤੋਂ ਆਸਟ੍ਰੇਲੀਆ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਮਿਤੀ 02\05\2024 ਨੂੰ ਇਕ ਅਣਪਛਾਤੇ ਵਿਅਕਤੀ ਨੇ ਫੋਨ ਕੀਤਾ ਕਿ ਤੁਹਾਡੇ ਬੇਟੇ ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ ਹੈ ਕਿਉਂਕਿ ਇਸ ਨੇ ਕਿਸੇ ਗਲਤ ਆਦਮੀ ਨੂੰ ਲਿਫਟ ਦਿੱਤੀ ਸੀ ਅਤੇ ਮਾਮਲਾ ਨਿਬੇੜਨ ਲਈ ਪੈਸਿਆਂ ਦੀ ਮੰਗ ਕੀਤੀ।
ਇਸ ਤੋਂ ਬਾਅਦ ਨਰਿੰਦਰ ਕੁਮਾਰ ਨੇ ਆਪਣੇ ਖਾਤੇ ਵਿੱਚੋਂ 1 ਲੱਖ 80 ਹਜ਼ਾਰ ਰੁਪਏ ਮੁਲਜਮਾਂ ਨੂੰ ਭੇਜ ਦਿੱਤੇ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾ ਹੋਇਆ ਹੈ। ਉਕਤ ਬਿਆਨਾਂ ’ਤੇ ਸੀਨੀਅਰ ਅਫਸਰ ਦੀ ਪੜਤਾਲ ਤੋਂ ਬਾਅਦ ਸ਼ੱਈਅਦ ਵਸੀਮ ਪੁੱਤਰ ਸ਼ੱਈਅਦ ਇਕਬਾਲ ਵਾਸੀ ਅਸ਼ੋਕਾ ਵੈਸਟ ਕਰਾਸ ਏਰੇਕਟਾ ਸਟਰੀਟ ਮੈਸ਼ੂਰ ਕਰਨਾਟਕਾ ਦੇ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ, ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ। Author : Malout Live