ਗਿੱਦੜਬਾਹਾ ਦੀ ਜਿਮਨੀ ਚੋਣ ਬਾਰੇ ਅੰਮ੍ਰਿਤਾ ਵੜਿੰਗ ਨੇ ਦਿੱਤਾ ਆਪਣਾ ਬਿਆਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਵਿੱਚ ਜਿਮਨੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀ ਰਣਨੀਤੀ ਦੀ ਸ਼ੁਰੂਆਤ ਹੋ ਗਈ ਹੈ।

ਇਸੇ ਦੌਰਾਨ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਦਾ ਜਿਮਨੀ ਚੋਣਾ ਨੂੰ ਲੈ ਕੇ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਗਿੱਦੜਬਾਹਾ ਸੀਟ ਤੋਂ ਚੋਣ ਲੜਨ ਸੰਬੰਧੀ ਰਣਨੀਤੀ ਪਾਰਟੀ ਹੀ ਤਹਿ ਕਰੇਗੀ ਅਤੇ ਇਸ ਸੀਟ ਤੋਂ ਟਿਕਟ ਲੈਣ ਦੀ ਉਨ੍ਹਾਂ ਦੀ ਆਪਣੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਪਾਰਟੀ ਦਾ ਫੈਸਲਾ ਹੋਵੇਗਾ ਉਹੀ ਉਨ੍ਹਾਂ ਦਾ ਫੈਸਲਾ ਹੋਵੇਗਾ। Author : Malout Live