ਮਹਿਲਾ ਸ਼ਕਤੀ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ, 31 ਅਕਤੂਬਰ ਤੱਕ ਆਨਲਾਈਨ ਅਪਲਾਈ ਕਰਨ ਦਾ ਮੌਕਾ- ਡਾ.ਬਲਜੀਤ ਕੌਰ
ਮਲੋਟ (ਪੰਜਾਬ): ਭਾਰਤ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾ ਸ਼ਕਤੀ ਪੁਰਸਕਾਰ, 2022 ਲਈ ਸੂਬੇ ਦੀਆਂ ਯੋਗ ਮਹਿਲਾਵਾਂ ਤੋਂ 31 ਅਕਤੂਬਰ 2022 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜੋ ਮਹਿਲਾਵਾਂ ਮਹਿਲਾ ਸਸ਼ਕਤੀਕਰਨ ਦੇ ਉਦੇਸ਼ ਅਤੇ ਸਮਾਜ ਵਿੱਚ ਔਰਤਾਂ ਦੇ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਪਾ ਰਹੀਆਂ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਮਹਿਲਾ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਹੈ। ਇਸ ਐਵਾਰਡ ਵਿੱਚ 2 ਲੱਖ ਰੁਪਏ ਨਕਦ, ਪ੍ਰਸੰਸ਼ਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਸ਼ਾਮਿਲ ਹੈ।
ਡਾ.ਬਲਜੀਤ ਕੌਰ ਨੇ ਯੋਗ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਵਾਰਡ ਲਈ www.awards.gov.in ਪੋਰਟਲ 'ਤੇ ਆਨਲਾਈਨ ਅਪਲਾਈ ਕਰਨ। ਇਸ ਦੌਰਾਨ ਮੰਤਰੀ ਸਾਹਿਬਾ ਨੇ ਇਹ ਵੀ ਦੱਸਿਆ ਕਿ ਇਹ ਪੁਰਸਕਾਰ 15 ਮਹਿਲਾਵਾਂ ਨੂੰ 8 ਮਾਰਚ 2023 ਨੂੰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਐਵਾਰਡ ਲਈ ਸਿਰਫ ਵਿਅਕਤੀਗਤ ਤੌਰ ਤੇ ਅਪਲਾਈ ਕੀਤਾ ਜਾ ਸਕਦਾ ਹੈ, ਬਿਨੈਕਾਰ ਦੀ ਉਮਰ ਘੱਟੋ-ਘੱਟ 25 ਸਾਲ ਹੋਵੇ, ਉਸ ਨੇ ਇਹ ਐਵਾਰਡ (ਇਸਤਰੀ ਸ਼ਕਤੀ ਸਮੇਤ) ਪਹਿਲਾ ਪ੍ਰਾਪਤ ਨਾ ਕੀਤਾ ਹੋਵੇ। ਨਾਮਜ਼ਦਗੀਆਂ/ਅਰਜ਼ੀਆਂ ਔਰਤਾਂ ਜਾਂ ਇਸ ਥੀਮ ਨਾਲ ਸੰਬੰਧਿਤ ਸਿਰਫ਼ www.awards.gov.in ਪੋਰਟਲ 'ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਮਹਿਲਾ ਅਤੇ ਬਾਲ ਮੰਤਰਾਲੇ ਦੀ ਵੈਬਸਾਈਟ http://www.wcd.nic.in ਤੋ ਡਾਊਨਲੋਡ ਕਰਕੇ 31 ਅਕਤੂਬਰ, 2022 ਤੱਕ ਨਾਮਜ਼ਦਗੀਆਂ/ਬਿਨੈ ਪੱਤਰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। Author: Malout Live