ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਚਹਿਰੀ ਕੰਪਲੈਕਸ ਮਲੋਟ ਵਿਖੇ ਵਾਤਾਵਰਨ ਨੂੰ ਬਚਾਉਣ ਲਈ ਲਗਾਏ ਗਏ ਪੌਦੇ

ਕਚਹਿਰੀ ਕੰਪਲੈਕਸ ਮਲੋਟ ਵਿਖੇ ਸ੍ਰੀ ਮਹਿੰਦਰ ਪ੍ਰਤਾਪ ਸਿੰਘ ਲਿਬੜਾ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਮਲੋਟ ਵੱਲੋਂ ਵੱਖ-ਵੱਖ ਤਰ੍ਹਾਂ ਦੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਮਾਨਯੋਗ ਜੱਜ ਸਾਹਿਬ ਨੇ ਦੱਸਿਆ ਕਿ ਚੰਗੇ ਅਤੇ ਸ਼ਾਂਤ ਵਾਤਾਵਰਨ ਵਿੱਚ ਚੰਗੀ ਸਖਸ਼ੀਅਤ ਦਾ ਵਿਕਾਸ ਪੈਦਾ ਹੁੰਦਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਚਹਿਰੀ ਕੰਪਲੈਕਸ ਮਲੋਟ ਵਿਖੇ ਸ੍ਰੀ ਮਹਿੰਦਰ ਪ੍ਰਤਾਪ ਸਿੰਘ ਲਿਬੜਾ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਮਲੋਟ ਵੱਲੋਂ ਵੱਖ-ਵੱਖ ਤਰ੍ਹਾਂ ਦੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਮਾਨਯੋਗ ਜੱਜ ਸਾਹਿਬ ਨੇ ਦੱਸਿਆ ਕਿ ਚੰਗੇ ਅਤੇ ਸ਼ਾਂਤ ਵਾਤਾਵਰਨ ਵਿੱਚ ਚੰਗੀ ਸਖਸ਼ੀਅਤ ਦਾ ਵਿਕਾਸ ਪੈਦਾ ਹੁੰਦਾ ਹੈ। ਪ੍ਰਦੂਸ਼ਨ ਦੀ ਸਮੱਸਿਆ ਦੇ ਹੱਲ ਲਈ 1952 ਵਿੱਚ ਸੰਯੁਕਤ ਰਾਸ਼ਟਰ ਸੰਘ ਨੇ ਸਟਾਕਹੋਮ (ਸਵੀਡਨ) ਵਿੱਚ ਦੁਨੀਆ ਦਾ ਪਹਿਲਾ ਵਾਤਾਵਰਨ ਸੰਮੇਲਨ ਆਯੋਜਿਤ ਕੀਤਾ ਸੀ। ਮਾਨਯੋਗ ਜੱਜ ਸਾਹਿਬ ਵੱਲੋਂ ਦੱਸਿਆ ਗਿਆ ਕਿ ਦਰੱਖਤਾਂ ਦੀ ਕਟਾਈ ਕਾਰਨ ਸਾਨੂੰ ਮੀਂਹ ਦੀ ਘਾਟ ਅਤੇ ਤਾਪਮਾਨ ਵਿੱਚ ਵਾਧੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਨ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਹੈ।

ਮਾਨਯੋਗ ਜੱਜ ਸਾਹਿਬ ਨੇ ਆਪਣੇ ਹੱਥਾਂ ਨਾਲ ਕਚਹਿਰੀ ਕੰਪਲੈਕਸ ਮਲੋਟ ਵਿਖੇ ਰੁੱਖ ਲਗਾ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ। ਉਨ੍ਹਾ ਕਿਹਾ ਕਿ ਵਾਤਾਵਰਨ ਜਿਸ ਦਾ ਜੰਗਲਾਂ, ਪਹਾੜਾਂ ਅਤੇ ਸਮੁੰਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਕਾਰਨ ਨੁਕਸਾਨ ਹੋ ਰਿਹਾ ਹੈ, ਨੂੰ ਪੁਨਰਜੀਵਿਤ ਕਰਨ ਦਾ ਫਰਜ਼ ਵੀ ਮਨੁੱਖ ਦਾ ਹੀ ਹੈ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਨੂੰ ਘਟਾ ਕੇ ਨਵੇਂ ਉਪਾਵਾਂ ਨੂੰ ਅਪਣਾ ਕੇ ਅਸੀਂ ਵਾਤਾਵਰਨ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਅਸੀਂ ਸਾਰੇ ਹੀ ਆਪਣੇ-ਆਪਣੇ ਜਨਮ ਦਿਹਾੜੇ ਤੇ ਘੱਟੋ-ਘੱਟ ਇੱਕ ਰੁੱਖ ਲਗਾਈਏ ਤਾਂ ਜੋ ਖੁਸ਼ੀ ਦੇ ਮੌਕੇ ਨੂੰ ਸੁਚੱਜੇ ਅਤੇ ਸੁਚਾਰੂ ਰੂਪ ਵਿੱਚ ਮਨਾਇਆ ਜਾ ਸਕੇ। ਇਸ ਮੌਕੇ ਲੀਗਲ ਸਰਵਿਸ ਅਥਾਰਟੀ ਮਲੋਟ ਦੇ ਵਕੀਲ ਸਾਹਿਬ ਮਿਸ. ਸੁਖਦੀਪ ਕੌਰ ਸੰਧੂ, ਮਿਸ. ਅਰਸ਼ਦੀਪ ਕੌਰ ਅਤੇ ਪੀ.ਐਲ.ਵੀ ਪਰਮਪਾਲ ਸਿੰਘ ਅਤੇ ਸਮੂਹ ਸਟਾਫ਼ ਹਾਜ਼ਿਰ ਸੀ।

Author : Malout Live