ਸੀ.ਆਈ.ਏ ਸਟਾਫ਼ ਸ਼੍ਰੀ ਮੁਕਤਸਰ ਸਾਹਿਬ ਦੀ ਗੱਡੀ ਦਾ ਹੋਇਆ ਭਿਆਨਕ ਐਕਸੀਡੈਂਟ, 1 ਦੀ ਮੌਤ, ਇੰਸਪੈਕਟਰ ਸਮੇਤ 4 ਜ਼ਖਮੀ
ਪਟਿਆਲਾ ਦੇ ਰਾਜਪੁਰਾ ਇਲਾਕੇ 'ਚ ਰੇਡ ਕਰਕੇ ਵਾਪਿਸ ਸ੍ਰੀ ਮੁਕਤਸਰ ਸਾਹਿਬ ਪਰਤ ਰਹੀ ਸੀ.ਆਈ.ਏ ਸਟਾਫ਼ ਦੀ ਗੱਡੀ ਰਾਮਪੁਰਾ-ਬਠਿੰਡਾ ਹਾਈਵੇ 'ਤੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 1 ਮੁਲਾਜ਼ਮ ਜਲੰਧਰ ਸਿੰਘ ਦੀ ਮੌਤ ਹੋ ਗਈ ਹੈ, ਜਦ ਕਿ 1 ਇੰਸਪੈਕਟਰ ਸਮੇਤ ਹੋਰ 3 ਮੁਲਾਜ਼ਮ ਗੰਭੀਰ ਜ਼ਖਮੀ ਹੋਏ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਟਿਆਲਾ ਦੇ ਰਾਜਪੁਰਾ ਇਲਾਕੇ 'ਚ ਰੇਡ ਕਰਕੇ ਵਾਪਿਸ ਸ੍ਰੀ ਮੁਕਤਸਰ ਸਾਹਿਬ ਪਰਤ ਰਹੀ ਸੀ.ਆਈ.ਏ ਸਟਾਫ਼ ਦੀ ਗੱਡੀ ਰਾਮਪੁਰਾ-ਬਠਿੰਡਾ ਹਾਈਵੇ 'ਤੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 1 ਮੁਲਾਜ਼ਮ ਜਲੰਧਰ ਸਿੰਘ ਦੀ ਮੌਤ ਹੋ ਗਈ ਹੈ, ਜਦ ਕਿ 1 ਇੰਸਪੈਕਟਰ ਸਮੇਤ ਹੋਰ 3 ਮੁਲਾਜ਼ਮ ਗੰਭੀਰ ਜ਼ਖਮੀ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਹਾਦਸੇ 'ਚ ਜ਼ਖਮੀ ਹੋਏ ਇੰਸਪੈਕਟਰ ਰਾਜਵੀਰ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਹ ਇਸ ਵੇਲੇ ਇਲਾਜ ਅਧੀਨ ਹਨ। 3 ਜ਼ਖਮੀ ਮੁਲਾਜ਼ਮਾਂ ਦਾ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ।
Author : Malout Live