ਖੇਤੀਬਾੜੀ ਵਿਭਾਗ ਵਲੋਂ ਕੇ.ਵੀ.ਕੇ.ਗੋਨਿਆਣਾ ਵਿਖੇ ਲਗਾਇਆ ਗਿਆ ਕਿਸਾਨ ਸਾਇੰਸਦਾਨ ਗੋਸ਼ਟੀ ਕੈਂਪ ਸ੍ਰੀ ਮੁਕਤਸਰ ਸਾਹਿਬ 1 ਮਾਰਚ
ਸ੍ਰੀ ਮੁਕਤਸਰ ਸਾਹਿਬ :- ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤਹਿਤ ਡਾ. ਕਰਨਜੀਤ ਸਿੰਘ ਪੀ.ਡੀ (ਆਤਮਾ) ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਕੇ.ਵੀ.ਕੇ ਗੋਨੇਆਣਾ ਵਿਖੇ ਕਿਸਾਨ ਸਾਇੰਸਦਾਨ ਗੋਸ਼ਟੀ ਕੈਂਪ ਲਗਾਇਆ ਗਿਆ, ਜਿਸ ਵਿੱਚ ਖੇਤੀਬਾੜੀ ਨਾਲ ਸਬੰਧਤ ਵਿਭਾਗਾਂ ਦੇ ਵੱਖ-ਵੱਖ ਬੁਲਾਰਿਆ ਨੇ ਆਪਣੇ ਵਿਭਾਗ ਵੱਲੋ ਚਲਾਈਆ ਜਾਂਦੀਆ ਵੱਖ ਵੱਖ ਸਕੀਮਾਂ ਬਾਰੇ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਮੌਕੇ ਡਾ.ਕਰਮਜੀਤ ਸ਼ਰਮਾ ਪ੍ਰੋਫੈਸਰ ਕੇ.ਵੀ.ਕੇ ਗੋਨੇਆਣਾ ਵੱਲੋ ਕਿਸਾਨਾਂ ਨੂੰ ਅਗਲੇ ਸੀਜਨ ਲਈ ਕਣਕ ਦੇ ਮਿਆਰੀ ਬੀਜ ਪੈਦਾ ਕਰਨ ਅਤੇ ਰੱਖਣ ਅਤੇ ਸਟੋਰ ਕਰਨ ਸਬੰਧੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਕਿਸਾਨ ਸਾਇੰਸਦਾਨ ਗੋਸ਼ਟੀ ਦੌਰਾਨ ਡਾ. ਮਧੂ ਸ਼ੈਲੀ ਵੱਲੋਂ ਪਸੂਆ ਦੀ ਸਾਂਭ ਸੰਭਾਲ ਅਤੇ ਟੀਕਾਕਰਣ ਅਤੇ ਬੱਕਰੀ ਪਾਲਣ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਤਕਨੀਕੀ ਸ਼ੈਸ਼ਨ ਦੌਰਾਨ ਡਾ. ਗਗਨਦੀਪ ਕੌਰ ਬਾਗਬਾਨੀ ਵਿਕਾਸ ਅਫਸਰ ਵੱਲੋ ਬਾਗਬਾਨੀ ਵਿਭਾਗ ਵਿੱਚ ਚਲ ਰਹੀਆ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਡਾ ਜੋਬਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋ ਮਿੱਟੀ ਪਾਣੀ ਪਰਖ ਦੀ ਮਹੱਤਤਾ ਦੱਸਦੇ ਹੋਏ ਮਿੱਟੀ ਅਤੇ ਪਾਣੀ ਦੇ ਸੈਪਲ ਲੈਣ ਦੇ ਢੰਗਾਂ ਅਤੇ ਤਰੀਕਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਡਾ. ਚੇਤਕ ਬਿਸ਼ਨੌਈ ਵੱਲੋ ਫਲਾਂ ਅਤੇ ਸਬਜ਼ੀਆ ਦੀਆ ਕਾਸ਼ਤ,ਉਨ੍ਹਾਂ ਦੀਆ ਬਿਮਾਰੀਆ ਅਤੇ ਕੀੜੇ ਮਕੌੜਿਆ ਦੀ ਸੁੱਚਜੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਦਰ ਦੇ ਇੰਜੀਨੀਅਰ ਵਿੰਗ ਵਿੱਚੋ ਡਾ. ਮਹਿਕ ਵੱਲੋ ਪਾਣੀ ਦੀ ਮਹੱਤਤਾ ਅਤੇ ਖੇਤੀਬਾੜੀ ਵਿੱਚ ਪਾਣੀ ਦੀ ਬੱਚਤ ਸਬੰਧੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ,ਉਨ੍ਹਾਂ ਦੱਸਿਆ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨਾਲ 25 ਤੋ 30 ਪ੍ਰਤੀਸ਼ਤ ਪਾਣੀ ਦੀ ਬੱਚਤ ਕਰ ਸਕਦੇ ਹਨ। ਇਸ ਤੋ ਇਲਾਵਾ ਡਾ ਐਨ.ਐਸ ਧਾਲੀਵਾਲ ਐਸ਼ੋਸ਼ੀਏਟ ਡਾਇਰੈਕਟਰ ਕੇ.ਵੀ.ਕੇ ਗੋਨੇਆਣਾ ਵੱਲੋ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਨੂੰ ਸਾਉਣੀ ਦੀਆ ਫਸਲਾਂ ਲਈ ਵਿਉਤਬੰਦੀ ਕਰਨ ਲਈ ਕਿਹਾ।ਕਂੈਪ ਦੌਰਾਨ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਬੱਕਰੀ ਪਾਲਣ,ਮਧੂ ਮੱਖੀ ਪਾਲਣ ਆਦਿ ਧੰਦੇ ਛੋਟੇ ਪੱਧਰ ਤੇ ਅਪਨਾਉਣ ਲਈ ਅਪੀਲ ਕੀਤੀ ਅਤੇ ਮਾਡਲ ਫਾਰਮ ਜਿਸ ਵਿੱਚ ਘਰੇਲੂ ਜਰੂਰਤ ਅਨੁਸਾਰ ਸਬਜ਼ੀਆ,ਫਲਦਾਰ ਬੂਟੇ, ਬੱਕਰੀਆ,ਦੋਧਾਰੂ ਪਸੂ,ਪਸੂਆ ਲਈ ਆਚਾਰ,ਗੋਬਰ ਗੈਸ ਪਲਾਂਟ,ਦਾਲਾਂ ਤੇ ਤੇਲ ਬੀਜ,ਗੁੜ ਲਈ ਗੰਨਾ ਲਗਾਉਣ ਵਾਸਤੇ ਪ੍ਰੇਰਿਤ ਕੀਤਾ। ਤਕਨੀਕੀ ਸ਼ੈਸ਼ਨ ਤੋ ਬਾਅਦ ਕਿਸਾਨਾਂ ਨੂੰ ਕੇ.ਵੀ.ਕੇ ਗੋਨੇਆਣਾ ਵਿਖੇ ਵੱਖ-ਵੱਖ ਢੰਗਾਂ ਨਾਲ ਕੀਤੀ ਗਈ ਕਣਕ ਦੀ ਬਿਜਾਈ ਅਤੇ ਵੱਖ-ਵੱਖ ਕਣਕ ਦੀਆ ਕਿਸਮਾਂ,ਬੱਕਰੀ ਪਾਲਣ ਦਾ ਫਾਰਮ ਸਬੰਧੀ ਫੀਲਡ ਦੌਰਾ ਵੀ ਕਰਵਾਇਆ ਗਿਆ।