ਡੀ.ਏ.ਵੀ. ਕਾਲਜ, ਮਲੋਟ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ
ਮਲੋਟ :- ਡੀ.ਏ.ਵੀ. ਕਾਲਜ, ਮਲੋਟ ਦੇ ਸਾਇੰਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ: ਏਕਤਾ ਖੋਸਲਾ ਦੀ ਅਗਵਾਈ ਹੇਠ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਸ਼੍ਰੀ ਸੁਦੇਸ਼ ਗਰੋਵਰ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਸੰਖੇਪ ਇਤਿਹਾਸ ਨਾਲ ਮਹਾਨ ਭਾਰਤੀ ਭੌਤਿਕ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਸ਼੍ਰੀ ਸੀ. ਵੀ. ਰਮਨ ਦੀ ਜ਼ਿੰਦਗੀ ਤੇ ਚਾਨਣਾ ਪਾਉਂਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ।
ਸ਼੍ਰੀ ਸੁਭਾਸ਼ ਗੁਪਤਾ ਅਤੇ ਡਾ. ਮੇਘ ਰਾਜ ਗੋਇਲ ਨੇ ਪੋਸਟਰ ਮੇਕਿੰਗ ਮੁਕਾਬਲੇ ਦਾ ਨਿਰਣਾ ਕੀਤਾ, ਜਿਸ ਵਿੱਚ ਗੀਤਾਂਜਲੀ ਨੇ ਪਹਿਲਾ, ਅਮਿਤ ਕੁਮਾਰ ਨੇ ਦੂਜਾ ਅਤੇ ਰੋਹਿਤ ਅਤੇ ਨਿਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਮਾਰੀ ਕੋਮਲ ਨੇ ਸਮਾਗਮ ਦਾ ਮੰਚ ਸੰਚਾਲਨ ਕੀਤਾ। ਪਿ੍ੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥੀਆਂ ਨਾਲ ਗਿਆਨ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ। ਡਾ. ਅਰੁਣ ਕਾਲੜਾ, ਡਾ. ਬ੍ਰਹਮਵੇਦ ਸ਼ਰਮਾ, ਨੈਨਸੀ, ਅੰਕਿਤਾ, ਸ੍ਰੀ ਕੌਸ਼ਲ ਗਰਗ ਅਤੇ ਸ੍ਰੀ ਰਾਜ ਡੂਮਰਾ ਵੀ ਮੌਜੂਦ ਸਨ।