ਸਰਪੰਚੀ ਚੋਣਾਂ ਦੌਰਾਨ ਪਿੰਡ ਅਬੁੱਲਖੁਰਾਣਾ ਤੋਂ ਅਮਨਦੀਪ ਕੌਰ ਬਣੇ ਸਰਪੰਚ

ਸਰਪੰਚੀ ਚੋਣਾਂ ਦੌਰਾਨ ਪਿੰਡ ਅਬੁੱਲਖੁਰਾਣਾ ਤੋਂ ਸਰਪੰਚ ਉਮੀਦਵਾਰ ਅਮਨਦੀਪ ਕੌਰ ਧਰਮਪਤਨੀ ਵਿੱਕੀ ਨੂੰ ਸਰਪੰਚ ਚੁਣਿਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਪੰਚੀ ਚੋਣਾਂ ਦੌਰਾਨ ਪਿੰਡ ਅਬੁੱਲਖੁਰਾਣਾ ਤੋਂ ਸਰਪੰਚ ਉਮੀਦਵਾਰ ਅਮਨਦੀਪ ਕੌਰ ਧਰਮਪਤਨੀ ਵਿੱਕੀ ਨੂੰ ਸਰਪੰਚ ਚੁਣਿਆ ਗਿਆ। ਜਿਸ ਦਾ ਚੋਣ ਨਿਸ਼ਾਨ ਟਰੈਕਟਰ ਸੀ।

ਇਸ ਦੌਰਾਨ ਪਿੰਡ ਅਬੁੱਲਖੁਰਾਣਾ ਤੋਂ ਜਸਵਿੰਦਰ ਕੌਰ, ਬਿੰਦਰ ਕੌਰ, ਅਮਰਜੀਤ ਕੌਰ, ਇਕਬਾਲ ਸਿੰਘ, ਬਲਜਿੰਦਰ ਸਿੰਘ, ਬਲਬੀਰ ਰਾਮ, ਗੁਰਪ੍ਰੀਤ ਸਿੰਘ, ਕੁਲਦੀਪ ਕੁਮਾਰ, ਹਰਪ੍ਰੀਤ ਕੌਰ, ਸੁਖਵੀਰ ਕੌਰ ਅਤੇ ਮਨਪ੍ਰੀਤ ਸਿੰਘ ਪੰਚ ਚੁਣੇ ਗਏ। ਇਸ ਜਿੱਤ ਦੌਰਾਨ ਅਮਨਦੀਪ ਕੌਰ (ਸਰਪੰਚ) ਅਤੇ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਆਪਣੀ ਇਸ ਜਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣ ਦਾ ਵਿਸ਼ਵਾਸ਼ ਦਵਾਇਆ।

Author : Malout Live