ਡੇਂਗੂ ਕੰਟਰੋਲ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਡਾਇਰੈਕਟਰ ਡਾ.ਰਾਜੂ ਧੀਰ ਵੱਲੋਂ ਸਪੈਸ਼ਲ ਦੌਰਾ

ਮਲੋਟ:- ਪੰਜਾਬ ਅੰਦਰ ਡੇਂਗੂ ਦੇ ਵੱਧਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਡਿਪਟੀ ਡਾਇਰੈਕਟਰ ਡਾ.ਰਾਜੂ ਧੀਰ ਦਫ਼ਤਰ ਡੀ.ਐੱਚ.ਐੱਸ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਪੈਸ਼ਲ ਦੌਰਾ ਕੀਤਾ ਗਿਆ।

ਸਪੈਸ਼ਲ ਵਿਜ਼ਿਟ ਦੋਰਾਨ ਡਾ.ਧੀਰ ਵੱਲੋਂ ਸਿਵਲ ਸਰਜਨ ਡਾ.ਰੰਜੂ ਸਿੰਗਲਾ, ਡਾ.ਸਤੀਸ਼ ਗੋਇਲ ਐੱਸ.ਐਮ.ਉ, ਡਾ.ਸੀਮਾ ਗੋਇਲ ਜ਼ਿਲ੍ਹਾ ਐਪੀਡੀਮੈਲੋਜਿਸਟ, ਡਾ.ਵਿਕਰਮ ਅਸੀਜਾ ਜ਼ਿਲ੍ਹਾ ਐਪੀਡੀਮੈਲੋਜਿਸਟ, ਡਾ.ਅਮਨਿੰਦਰ ਸਿੰਘ ਬੀ.ਟੀ.ਉ, ਸੁਨੀਤਾ ਰਾਣੀ ਨਰਸਿੰਗ ਸਿਸਟਰ, ਲਾਲ ਚੰਦ ਅਤੇ ਭਗਵਾਨ ਦਾਸ ਜ਼ਿਲ੍ਹਾ ਹੈਲਥ ਇੰਸਪੈਕਟਰ, ਨਾਲ ਸਪੈਸ਼ਲ ਮੀਟਿੰਗ ਕੀਤੀ। ਇਸ ਮੌਕੇ ਟੀਮ ਵੱਲੋਂ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਡੇਂਗੂ ਵਾਰਡ, ਬਲੱਡ ਬੈਂਕ, ਡੇਂਗੂ ਟੈਸਟਿੰਗ ਲੈਬ, ਐਮਰਜੈਂਸੀ ਸੇਵਾਵਾਂ, ਪੀ.ਸੀ.ਏ, ਪਲਾਂਟ ਅਤੇ ਫੀਲਡ ਵਿੱਚ ਕੰਮ ਕਰ ਰਹੀਆਂ ਸਿਹਤ ਵਿਭਾਗ ਦੀਆਂ ਐਟੀ ਲਾਰਵੀਅਲ ਸਪਰੇ ਟੀਮਾਂ ਦਾ ਜਾਇਜ਼ਾ ਲਿਆ।