ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਸੰਬੰਧੀ ਕੇਂਦਰੀ ਮੰਤਰੀ ਦੀ ਮਲੋਟ ਫੇਰੀ
ਮਲੋਟ:- ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਮਲੋਟ ਦੇ ਸ਼੍ਰੀ ਕ੍ਰਿਸ਼ਨਾ ਮੰਦਰ ਧਰਮਸ਼ਾਲਾ ਵਿੱਚ ਪਹੁੰਚੇ ਜਿੱਥੇ ਉਹਨਾਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਲੋਕ ਕਾਂਗਰਸ ਭਾਜਪਾ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਕਰਨਵੀਰ ਸਿੰਘ ਇੰਦੌਰਾ ਦੇ ਹੱਕ ਵਿੱਚ ਬੈਠਕ ਕੀਤੀ। ਹਲਕਾ ਮਲੋਟ ਦੇ ਸੀਨੀਅਰ ਵਰਕਰਾਂ ਨਾਲ ਬੈਠਕ ਦੌਰਾਨ ਕੇਂਦਰੀ ਮੰਤਰੀ ਨੇ ਤਸਦੀਕ ਕੀਤਾ ਕਿ ਇਸ ਵਾਰ ਸਾਰਾ ਪ੍ਰਬੰਧ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੱਥ ਚ ਹੋਣ ਕਰਕੇ ਕੋਈ ਵਿਰੋਧੀ ਸਿਆਸੀ ਦਲ ਪ੍ਰਧਾਨ ਮੰਤਰੀ ਦੇ ਦੌਰੇ ਖ਼ਿਲਾਫ਼ ਸਾਜ਼ਿਸ਼ ਨਹੀਂ ਕਰ ਸਕਦਾ।
ਪੰਜਾਬੀਆਂ ਵੱਲੋਂ ਭਾਜਪਾ ਨੂੰ ਦਿੱਤੇ ਜਾ ਰਹੇ ਪਿਆਰ ਸੰਬੰਧੀ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਖ਼ਿਲਾਫ਼ ਪੰਜਾਬ ਚ ਕੁੱਝ ਦਿਨ ਪਹਿਲਾਂ ਕਿਸਾਨਾਂ ਦੀ ਆੜ ਚ ਸਿਆਸਤਦਾਨਾਂ ਵੱਲੋਂ ਕੀਤੀ ਗਈ ਸਾਜ਼ਿਸ਼ ਨੂੰ ਇਸ ਵਾਰ ਪੰਜਾਬੀ ਮੂੰਹ ਤੋੜ ਜਵਾਬ ਦੇਣਗੇ। ਕੇਂਦਰੀ ਮੰਤਰੀ ਦਾ ਇਹ ਦੌਰਾ ਜਿੱਥੇ ਭਾਜਪਾ ਦੇ ਵਿਸ਼ਾਲ ਜਨ ਅਧਾਰਾਂ ਨੂੰ ਦਿਖਾ ਰਿਹਾ ਸੀ ਉੱਥੇ ਹੀ 15 ਸਾਲ ਰਲ-ਮਿਲ ਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੇ ਅਕਾਲੀ ਕਾਂਗਰਸੀਆਂ ਵਾਸਤੇ ਸਿਆਸੀ ਮੁਸੀਬਤਾਂ ਵਿੱਚ ਵਾਧਾ ਕਰ ਗਿਆ।