ਮਲੋਟ ਦੇ ਵਾਟਰ ਵਰਕਸ ਵਿਖੇ ਸਥਿਤ ਬੈਡਮਿੰਟਨ ਹਾਲ ਵਿੱਚ ਕਰਵਾਇਆ ਗਿਆ ਸ਼ਾਨਦਾਰ ਬੈਡਮਿੰਟਨ ਟੂਰਨਾਮੈਂਟ
ਮਲੋਟ ਦੇ ਵਾਟਰ ਵਰਕਸ ਵਿਖੇ ਸਥਿਤ ਬੈਡਮਿੰਟਨ ਹਾਲ ਵਿੱਚ ਇੱਕ ਸ਼ਾਨਦਾਰ ਡਬਲਜ਼ ਬੈਡਮਿੰਟਨ ਟੂਰਨਾਮੈਂਟ ਅੰਡਰ-17 ਅਤੇ ਅਬਵ-17 ਉਮਰ ਗਰੁੱਪਾਂ ਦਾ ਦਿਨੇਸ਼ ਕੁਮਾਰ, ਧਰਮਪਾਲ, ਬਲਦੇਵ ਅਤੇ ਬੈਡਮਿੰਟਨ ਖਿਡਾਰੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਮਲੋਟ, ਸ਼੍ਰੀ ਮੁਕਤਸਰ ਸਾਹਿਬ, ਅਬੁੱਲਖੁਰਾਣਾ ਅਤੇ ਪੱਕੀ ਟਿੱਬੀ ਦੇ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।
ਮਲੋਟ : ਮਲੋਟ ਦੇ ਵਾਟਰ ਵਰਕਸ ਵਿਖੇ ਸਥਿਤ ਬੈਡਮਿੰਟਨ ਹਾਲ ਵਿੱਚ ਇੱਕ ਸ਼ਾਨਦਾਰ ਡਬਲਜ਼ ਬੈਡਮਿੰਟਨ ਟੂਰਨਾਮੈਂਟ ਅੰਡਰ-17 ਅਤੇ ਅਬਵ-17 ਉਮਰ ਗਰੁੱਪਾਂ ਦਾ ਦਿਨੇਸ਼ ਕੁਮਾਰ, ਧਰਮਪਾਲ, ਬਲਦੇਵ ਅਤੇ ਬੈਡਮਿੰਟਨ ਖਿਡਾਰੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਮਲੋਟ, ਸ਼੍ਰੀ ਮੁਕਤਸਰ ਸਾਹਿਬ, ਅਬੁੱਲਖੁਰਾਣਾ ਅਤੇ ਪੱਕੀ ਟਿੱਬੀ ਦੇ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਕਿਸੇ ਤੋਂ ਕੋਈ ਐਂਟਰੀ ਫੀਸ ਨਹੀਂ ਲਈ ਗਈ। ਡਾ. ਅਨਿਲ ਡੂਮੜ੍ਹਾ ਪ੍ਰਧਾਨ ਬੈਡਮਿੰਟਨ ਕਲੱਬ ਮਲੋਟ ਨੇ ਇਨਾਮ ਵੰਡ ਦੀ ਰਸਮ ਵੇਦ ਪ੍ਰਕਾਸ਼ ਬਾਂਸਲ, ਡਾ. ਰਵੀ ਅਸੀਜਾ ਦੇ ਸਹਿਯੋਗ ਨਾਲ ਬਾ-ਖੂਬੀ ਨਿਭਾਈ। ਜੇਤੂ ਖਿਡਾਰੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਡਾ. ਅਨਿਲ ਡੂਮਤਾ ਨੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਪ੍ਰੇਰਨਾ ਦਿੱਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈ ਕੇ ਆਪਣੀ ਫਿਟਨਸ ਕਾਇਮ ਰੱਖਣ। ਡਾ. ਅਨਿਲ ਡੂਮੜਾ ਨੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਭਰੋਸਾ ਦਵਾਇਆ ਕਿ ਨਗਰ ਪਾਲਿਕਾ ਮਲੋਟ ਦੇ ਸਹਿਯੋਗ ਨਾਲ ਇਸ ਬੈਡਮਿੰਟਨ ਹਾਲ ਨੂੰ ਇੱਕ ਆਦਰਸ਼ ਬੈਡਮਿੰਟਨ ਹਾਲ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੰਡਰ-17 ਉਮਰ ਗਰੁੱਪ ਵਿੱਚ ਨਵ ਫੁਟੇਲਾ ਅਤੇ ਅਮੋਲਿਕ ਨੇ ਪਹਿਲਾ ਸਥਾਨ, ਸਹਿਜ ਅਤੇ ਯਸ਼ੂ ਨੇ ਦੂਜਾ ਸਥਾਨ, ਸਿਧਾਰਥ ਅਤੇ ਪ੍ਰੀਕਸ਼ਿਤ ਨੇ ਤੀਜਾ ਸਥਾਨ, ਅਬੱਵ-17 ਉਮਰ ਗਰੁੱਪ ਵਿੱਚ ਰਮਣੀਕ ਅਤੇ ਅਰਜੁਨ ਨੇ ਪਹਿਲਾ ਸਥਾਨ, ਰਜ਼ਲ ਅਤੇ ਅਯੂਸ਼ ਜੱਗਾ ਨੇ ਦੂਜਾ ਸਥਾਨ, ਕੋਸ਼ਲ ਅਤੇ ਦਿਨੇਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Author : Malout Live